ਤਾਜਾ ਖਬਰਾਂ
ਮੋਗਾ- ਮੋਗਾ ਪੁਲਿਸ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੀ ਨਸ਼ੇ ਤੋਂ ਬਣਾਈ ਜਾਇਦਾਦ ਨੂੰ ਫ਼ਰੀਜ਼ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਨਸ਼ਾ ਤਸਕਰੀ ਤੋਂ ਤੋਬਾ ਕਰਨ। ਇਸੇ ਕਾਰਵਾਈ ਹੇਠ ਅੱਜ ਮੋਗਾ ਪੁਲਿਸ ਨੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੋਗਾ ਦੇ ਭੀਮ ਨਗਰ ਕੈਂਪ ਦੇ ਰਹਿਣ ਵਾਲੇ ਵਿਕੀ ਉਰਫ਼ ਵਿਜੇ ਅਰੋੜਾ ਦੀ ਲਗਭਗ 50 ਲੱਖ ਦੀ ਜਾਇਦਾਦ ਫ਼ਰੀਜ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਜੇ ਕੁਮਾਰ ਉਰਫ਼ ਵਿਕੀ ਉੱਤੇ ਨਸ਼ਾ ਤਸਕਰੀ ਦੇ ਦੋ ਮਾਮਲੇ ਪਹਿਲਾਂ ਵੀ ਦਰਜ ਹਨ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਵਿਕੀ ਨੇ ਇਹ ਜਾਇਦਾਦ ਨਸ਼ਾ ਵੇਚ ਕੇ ਬਣਾਈ ਸੀ।
ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਿਕੀ ਉਰਫ਼ ਵਿਜੇ ਅਰੋੜਾ ਤੋਂ ਕਰੀਬ 11 ਲੱਖ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਉਸ ਉੱਤੇ ਹੋਰ ਦੋ ਕੇਸ ਵੀ ਦਰਜ ਹਨ। ਵਿਕੀ ਅਰੋੜਾ ਇਸ ਵੇਲੇ ਜੇਲ੍ਹ ਵਿੱਚ ਹੈ। ਅਸੀਂ ਇਸ ਦੀ ਰਿਪੋਰਟ ਬਣਾ ਕੇ ਕੌਂਪੀਟੈਂਟ ਅਥਾਰਟੀ ਨੂੰ ਭੇਜੀ ਸੀ, ਜਿਸ ਦੇ ਆਰਡਰ ਮਿਲਣ ਉਪਰੰਤ ਅੱਜ ਅਸੀਂ ਉਸ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਲਗਭਗ 50 ਲੱਖ 41 ਹਜ਼ਾਰ 500 ਰੁਪਏ ਦੀ ਜਾਇਦਾਦ ਫ਼ਰੀਜ਼ ਕੀਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.