ਤਾਜਾ ਖਬਰਾਂ
ਮਹਿਲਾਵਾਂ ਦਾ ਵੱਧ ਰਿਹਾ ਵਿਸ਼ਵਾਸ -ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਭਾਰੀ ਸਮਰਥਨ : ਵੀਰਪਾਲ ਕੌਰ ਚਹਿਲ
"ਆਮ ਆਦਮੀ ਪਾਰਟੀ -ਹਰ ਘਰ ਦੀ ਆਵਾਜ਼, ਮਹਿਲਾਵਾਂ ਦੀ ਪਹਿਲੀ ਪਸੰਦ" ਫਰਿਆਲ ਰਹਿਮਾਨ
ਕਿਹਾ, ਆਮ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਵੱਧ
ਮਾਲੇਰਕੋਟਲਾ, 8 ਸਤੰਬਰ (ਭੁਪਿੰਦਰ ਗਿੱਲ) - ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਇਕਾਈ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਮਹਿਲਾਵਾਂ ਦੀ ਰਾਜਨੀਤਿਕ ਭਾਗੀਦਾਰੀ ਵਧਾਉਣ ਲਈ ਅੱਜ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੇ ਦਫ਼ਤਰ ਵਿਖੇ ਮਾਲਵਾ ਜੋਨ ਇੰਚਾਰਜ ਵੀਰਪਾਲ ਕੋਲ ਚਹਿਲ ਦੀ ਅਗਵਾਈ ਹੇਠ ਮਹੱਤਵਪੂਰਨ ਪਲੇਠੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਹਿਲਾ ਵਿੰਗ ਦੇ ਕਈ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਆਪਣੀਆਂ ਵਿਚਾਰਧਾਰਾਵਾਂ ਸਾਂਝੀਆਂ ਕੀਤੀਆਂ।
ਜੋਨ ਇੰਚਾਰਜ ਵੀਰਪਾਲ ਕੌਰ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ "ਮਹਿਲਾਵਾਂ ਦੀ ਭੂਮਿਕਾ ਪਾਰਟੀ ਦੀ ਮਜਬੂਤੀ ਲਈ ਬੇਮਿਸਾਲ" ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੂਬਾ ਪ੍ਰਧਾਨ ਮਹਿਲਾ ਵਿੰਗ ਡਾ ਅਮਨਦੀਪ ਅਰੌੜਾਂ ਦੀ ਅਗਵਾਈ ਵਿੱਚ ਮਹਿਲਾਵਾਂ ਵੱਲੋਂ ਦਿਨੋਂ-ਦਿਨ ਭਾਰੀ ਸਮਰਥਨ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਹਰੇਕ ਪੱਧਰ 'ਤੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਬਣ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਹਿਲਾਵਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਵੱਡੇ ਫੈਸਲੇ ਕੀਤੇ ਹਨ, ਜਿਸ ਨਾਲ ਲੋਕਾਂ ਦਾ ਭਰੋਸਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ।
ਉਨ੍ਹਾਂ ਮੀਟਿੰਗ ਵਿੱਚ ਫ਼ੈਸਲਾ ਲਿਆ ਕਿ ਮਹਿਲਾ ਵਿੰਗ ਦੇ ਵਰਕਰ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਗੇ। ਵੀਰਪਾਲ ਕੌਰ ਚਹਿਲ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਹਿਲਾਵਾਂ ਨਾਲ ਨਿਯਮਿਤ ਸੰਪਰਕ ਬਣਾਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਮਹਿਲਾ ਵਰਕਰਾਂ ਨੇ ਪਾਰਟੀ ਦੇ ਸੰਦੇਸ਼ ਨੂੰ ਵਿਆਪਕ ਤੌਰ 'ਤੇ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿ਼ਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਉਹ ਤਾਕਤ ਹਨ ਜੋ ਮਹਿਲਾਵਾਂ ਦੇ ਹੱਕਾਂ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।
ਵਿਧਾਇਕ ਮਾਲੇਰਕੋਟਲਾ ਦੀ ਸਰੀਕੇ ਹਯਾਤ ਫਰਿਆਲ ਉਰ ਰਹਿਮਾਨ ਨੇ ਕਿਹਾ ਕਿ ਆਮ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ, ਸਿਹਤ, ਰੋਜ਼ਗਾਰ, ਖੇਤੀਬਾੜੀ ਤੇ ਸਮਾਜਿਕ ਭਲਾਈ ਖੇਤਰਾਂ ਵਿੱਚ ਬੇਮਿਸਾਲ ਕਦਮ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਹੁਣ ਹਰ ਖੇਤਰ ਵਿੱਚ ਆਗੂ ਬਣਨ ਲਈ ਮੌਕੇ ਦਿੱਤੇ ਜਾ ਰਹੇ ਹਨ, ਜਿਸ ਨਾਲ ਰਾਜਨੀਤੀ 'ਚ ਉਹਨਾਂ ਦੀ ਭਾਗੀਦਾਰੀ ਹੋਰ ਵੱਧ ਰਹੀ ਹੈ।
ਪਲੇਠੀ ਮੀਟਿੰਗ ਦੌਰਾਨ ਹਾਜ਼ਰ ਮਹਿਲਾ ਵਰਕਰਾਂ ਨੇ ਪਾਰਟੀ ਦੇ ਸੰਦੇਸ਼ ਨੂੰ ਵਿਆਪਕ ਤੌਰ 'ਤੇ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ। ਇਸ ਮੌਕੇ ਜ਼ਿਲਾ ਪ੍ਰਧਾਨ ਮੰਜੂ ਹਰਕਿਰਨ ਕੌਰ, ਹਲਕਾ ਕੋਆਰਡੀਨੇਟਰ ਮੁਮਤਾਜ਼ ਮਲੇਰਕੋਟਲਾ, ਹਲਕਾ ਕੋਆਰਡੀਨੇਟਰ ਅਮਰਗੜ੍ਹ ਸਮਸ਼ਾਦ ਰਾਏ, ਬਲਜੀਤ ਕੌਰ,ਮਹਿਲਾ ਬਲਾਕ ਪ੍ਰਧਾਨ ਨਾਇਬ ਕਿਰਨ,ਸਾਜਦਾ ਪ੍ਰਵੀਨ,ਸਨਾਵਰ, ਪ੍ਰਵੀਨ, ਕੁਲਵਿੰਦਰ ਕੌਰ, ਪ੍ਰਵੀਨ ,ਬੇਅੰਤ ਕੌਰ, ਸ਼ੁਕਰੀਆ ਤੋਂ ਇਲਾਵਾ ਮਹਿਲਾ ਵਿੰਗ ਦੇ ਵਰਕਰ ਵੀ ਮੌਜੂਦ ਸਨ ।
Get all latest content delivered to your email a few times a month.