IMG-LOGO
ਹੋਮ ਪੰਜਾਬ: ਅਗਲੇ 10 ਦਿਨਾਂ ਤੱਕ ਚੱਲੇਗਾ 'ਅਪਰੇਸ਼ਨ ਰਾਹਤ', ਕੈਬਨਿਟ ਮੰਤਰੀ ਹਰਜੋਤ...

ਅਗਲੇ 10 ਦਿਨਾਂ ਤੱਕ ਚੱਲੇਗਾ 'ਅਪਰੇਸ਼ਨ ਰਾਹਤ', ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਰਿਵਾਰ ਸਮੇਤ 5 ਲੱਖ ਰੁਪਏ ਦੇਣ ਤੇ 50 ਘਰਾਂ ਦੀ ਮੁਰੰਮਤ ਦਾ...

Admin User - Sep 08, 2025 05:44 PM
IMG

ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਨੰਗਲ ਤੋਂ 'ਅਪਰੇਸ਼ਨ ਰਾਹਤ' ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਨੂੰ ਅਗਲੇ 10 ਦਿਨਾਂ ਤੱਕ ਚਲਾਇਆ ਜਾਵੇਗਾ। ਬੈਂਸ ਪਰਿਵਾਰ ਵੱਲੋਂ ਨਿੱਜੀ ਤੌਰ 'ਤੇ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ, ਨਾਲ ਹੀ 50 ਲੋੜਵੰਦ ਪਰਿਵਾਰਾਂ ਦੇ ਘਰਾਂ ਦੀ ਮੁਰੰਮਤ ਦਾ ਖਰਚ ਚੁੱਕਣ ਦਾ ਫੈਸਲਾ ਲਿਆ ਗਿਆ ਹੈ।

ਬੈਂਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋਈ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਿਆ ਗਿਆ, ਜਿਸ ਨਾਲ ਨੰਗਲ, ਕੀਰਤਪੁਰ ਸਾਹਿਬ ਅਤੇ ਕਈ ਪਿੰਡਾਂ ਵਿੱਚ ਵੱਡਾ ਨੁਕਸਾਨ ਹੋਇਆ। ਲੋਕਾਂ ਦੀਆਂ ਫਸਲਾਂ ਨਾਸ਼ ਹੋ ਗਈਆਂ ਅਤੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਇਸ ਸੰਗੀਨ ਹਾਲਾਤ ਵਿੱਚ ਪ੍ਰਸ਼ਾਸਨ, ਨੌਜਵਾਨਾਂ ਅਤੇ ਵਲੰਟੀਅਰਾਂ ਨੇ ਵੱਡੀ ਭੂਮਿਕਾ ਨਿਭਾਈ ਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ।

ਮੰਤਰੀ ਨੇ ਜਾਣਕਾਰੀ ਦਿੱਤੀ ਕਿ “ਅਪਰੇਸ਼ਨ ਰਾਹਤ” ਹੇਠ ਸਕੂਲਾਂ ਦੀ ਸਫ਼ਾਈ, ਪਾਣੀ ਦੀ ਨਿਕਾਸੀ, ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ, ਫੋਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇਗਾ। ਨਾਲ ਹੀ ਮੈਡੀਕਲ ਟੀਮਾਂ ਅਤੇ ਵੈਟਰਨਰੀ ਡਾਕਟਰ ਲੋਕਾਂ ਅਤੇ ਪਸ਼ੂਆਂ ਦੀ ਸਿਹਤ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਬਿਜਲੀ ਸਪਲਾਈ ਤੇ ਸੜਕਾਂ ਦੇ ਨੈਟਵਰਕ ਨੂੰ ਮੁੜ ਚਾਲੂ ਕਰਨ ਲਈ ਵੀ ਉਪਾਅ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਮੁਆਵਜ਼ਾ ਐਲਾਨਿਆ ਜਾਵੇਗਾ, ਉਹ ਜਲਦ ਹੀ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਸਮਾਗਮ ਵਿੱਚ ਇਲਾਕੇ ਦੇ ਕਈ ਕੋਆਰਡੀਨੇਟਰਾਂ, ਯੂਥ ਲੀਡਰਾਂ, ਸਰਪੰਚਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.