ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 10 ਸਪਰੇਅ ਮਸ਼ੀਨਾਂ ਭੇਜੀਆਂ ਹਨ। ਇਹ ਮਸ਼ੀਨਾਂ ਪਿੰਡ-ਪਿੰਡ ਦਵਾਈਆਂ ਦਾ ਛਿੜਕਾਅ ਕਰਕੇ ਮੱਛਰਾਂ ਅਤੇ ਹੋਰ ਜ਼ਹਿਰੀਲੇ ਕੀੜਿਆਂ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਕ ਹੋਣਗੀਆਂ।
ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਦੇ ਨਾਲ-ਨਾਲ ਹੁਣ ਬਿਮਾਰੀਆਂ ਦੀ ਰੋਕਥਾਮ ਵੱਲ ਵੀ SGPC ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਮਕਸਦ ਲਈ ਜਲੰਧਰ ਦੀਆਂ ਸੰਗਤਾਂ ਵੱਲੋਂ ਕੀਤੀ ਗਈ ਸੇਵਾ ਕਾਬਲੇ-ਤਾਰੀਫ਼ ਹੈ।
ਇਨ੍ਹਾਂ ਸਪਰੇਅ ਮਸ਼ੀਨਾਂ ਦੀ ਸੇਵਾ ਲਈ ਸਤਪਾਲ ਸਿੰਘ ਮੁਲਤਾਨੀ (ਰਿਚੀ ਟਰੈਵਲ), ਅਮਰਬੀਰ ਸਿੰਘ ਮੌਂਟੀ, ਗੁਰਦੀਪ ਸਿੰਘ ਰਾਵੀ, ਇੰਦਰਪ੍ਰੀਤ ਸਿੰਘ ਕਾਲੜਾ ਅਤੇ ਬੀਬੀ ਬਰਿੰਦਰ ਕੌਰ ਹੋਠੀ ਨੇ ਖਾਸ ਯੋਗਦਾਨ ਪਾਇਆ ਹੈ। ਮੁੱਖ ਸਕੱਤਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ SGPC ਦੀਆਂ ਸੇਵਾਵਾਂ ਹੋਰ ਮਜ਼ਬੂਤ ਹੋ ਰਹੀਆਂ ਹਨ।
ਇਸ ਮੌਕੇ SGPC ਦੇ ਹੋਰ ਅਧਿਕਾਰੀ ਅਤੇ ਮੈਂਬਰ ਜਿਵੇਂ ਭਾਈ ਰਾਜਿੰਦਰ ਸਿੰਘ ਮਹਿਤਾ, ਰਣਜੀਤ ਸਿੰਘ ਕਾਹਲੋਂ, ਓਐਸਡੀ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਪ੍ਰੀਤਪਾਲ ਸਿੰਘ, ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਹਰਭਜਨ ਸਿੰਘ ਵਕਤਾ, ਨਿਸ਼ਾਨ ਸਿੰਘ, ਤਲਵਿੰਦਰ ਸਿੰਘ ਬੁੱਟਰ, ਗੁਰਜੀਤ ਸਿੰਘ ਨੀਲਾ ਨਰੋਆ, ਜਗਦੀਪ ਸਿੰਘ ਬਿਰਦੀ ਤੇ ਰਣਜੀਤ ਸਿੰਘ ਜਲੰਧਰ ਆਦਿ ਵੀ ਹਾਜ਼ਰ ਸਨ।
Get all latest content delivered to your email a few times a month.