ਤਾਜਾ ਖਬਰਾਂ
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ “ਅਪ੍ਰੇਸ਼ਨ ਰਾਹਤ” ਤਹਿਤ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਲਗਭਗ 500 ਕੁਇੰਟਲ ਪਸ਼ੂ ਚਾਰਾ ਲਾਗਲੇ 10 ਪਿੰਡਾਂ ਵਿੱਚ ਭੇਜਿਆ ਗਿਆ ਹੈ ਅਤੇ ਹੋਰ ਜਰੂਰੀ ਸਮੱਗਰੀ ਵੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਸ. ਬੈਂਸ ਨੇ ਪਿੰਡ ਡਾਢੀ ਦੇ ਦੌਰੇ ਦੌਰਾਨ ਧਰਮਸਾਲਾ ਦੇ ਨਵੇਂ ਕੰਮ ਅਤੇ ਗੰਦੇ ਪਾਣੀ ਦੀ ਨਿਕਾਸੀ ਸੰਬੰਧੀ ਪ੍ਰਾਜੈਕਟ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਡਾਢੀ ਵਿੱਚ 50 ਲੱਖ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਅੱਜ 15 ਲੱਖ ਦੀ ਪਹਿਲੀ ਕਿਸ਼ਤ ਨਾਲ ਕੀਤੀ ਗਈ ਹੈ, ਜਦਕਿ 5 ਲੱਖ ਦੀ ਲਾਗਤ ਨਾਲ ਧਰਮਸਾਲਾ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਚਾਰੇ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਸਾਫ਼ ਕੀਤਾ ਕਿ ਸਰਕਾਰ ਦਾ ਮੁੱਖ ਧਿਆਨ ਲੋਕਾਂ ਦੇ ਬਚਾਅ, ਰਾਹਤ ਕਾਰਜਾਂ ਅਤੇ ਮੁੱਢਲੀਆਂ ਸਹੂਲਤਾਂ ਦੀ ਪੂਰਤੀ ‘ਤੇ ਹੈ। ਲੋਕਾਂ ਦੀ ਸਿਹਤ ਵੀ ਇਸ ਸੰਕਟ ਵਿੱਚ ਸਭ ਤੋਂ ਵੱਡੀ ਤਰਜੀਹ ਹੈ।
ਇਸ ਮੌਕੇ ਹਲਕਾ ਕੋਆਰਡੀਨੇਟਰ ਕਮਿੱਕਰ ਸਿੰਘ ਡਾਢੀ ਨੇ ਜਾਣਕਾਰੀ ਦਿੱਤੀ ਕਿ ਭਲਕੇ 1000 ਕੁਇੰਟਲ ਹੋਰ ਪਸ਼ੂ ਚਾਰਾ ਵੰਡਿਆ ਜਾਵੇਗਾ, ਤਾਂ ਜੋ ਉਹਨਾਂ ਪਿੰਡਾਂ ਵਿੱਚ ਮੱਦਦ ਹੋ ਸਕੇ ਜਿੱਥੇ ਹੜ੍ਹਾਂ ਨੇ ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਦੌਰੇ ਦੌਰਾਨ ਸਥਾਨਕ ਪਿੰਡਾਂ ਦੇ ਸਰਪੰਚਾਂ ਦਰਸ਼ਨ ਸਿੰਘ (ਡਾਢੀ), ਬਲਵੀਰ ਸਿੰਘ (ਮੀਆਪੁਰ), ਬਲਵਿੰਦਰ ਸਿੰਘ (ਝਿੰਜੜੀ), ਸੋਹਣ ਸਿੰਘ (ਨਿੱਕੂਵਾਲ) ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਜਿਵੇਂ ਜਿੰਮੀ ਡਾਢੀ, ਗੁਰਚਰਨ ਸਿੰਘ, ਮਹਿਮਾ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ ਅਤੇ ਕੇਸਰ ਸਿੰਘ ਸੰਧੂ ਵੀ ਹਾਜ਼ਰ ਸਨ।
Get all latest content delivered to your email a few times a month.