ਤਾਜਾ ਖਬਰਾਂ
ਪੰਜਾਬ ਦੇ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ‘ਚ ਕੱਲ੍ਹ ਸ਼ਾਮ ਵੱਡੀ ਮੰਦਭਾਗੀ ਘਟਨਾ ਵਾਪਰੀ, ਜਿਸ ਦੌਰਾਨ ਸੱਚਖੰਡ ਸਾਹਿਬ ਵਿੱਚ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅੱਗ ਵਿੱਚ ਭੇਟ ਹੋ ਗਏ। ਜਾਣਕਾਰੀ ਮਿਲਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਕੌਰ ਪਵਾਤ ਅਤੇ ਉਨ੍ਹਾਂ ਦੇ ਪਤੀ ਹਰਜਤਿੰਦਰ ਸਿੰਘ ਬਾਜਵਾ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਘਟਨਾ ਏ.ਸੀ. ਦੇ ਕੰਪਰੈਸ਼ਰ ਦੇ ਫਟਣ ਕਾਰਨ ਵਾਪਰੀ, ਜਿਸ ਨਾਲ ਉੱਪਰ ਲੱਗੇ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ ਅਤੇ ਹੇਠਾਂ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸਰੂਪ ਵੀ ਇਸ ਅਗਨ ਭੇਟ ਦਾ ਸ਼ਿਕਾਰ ਹੋ ਗਏ।
ਇਸ ਮੰਦਭਾਗੀ ਘਟਨਾ ਤੋਂ ਸੰਗਤਾਂ ਵਿਚ ਗਹਿਰਾ ਸੋਗ ਛਾ ਗਿਆ ਅਤੇ ਰਾਤ ਭਰ ਸੰਗਤ ਨੇ ਗੁਰੂ ਸਾਹਿਬ ਜੀ ਦੇ ਪਾਵਨ ਨਾਮ ਦਾ ਜਾਪ ਕਰਦਿਆਂ ਅਰਦਾਸ ਕੀਤੀ। ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਿੰਘ ਸਾਹਿਬਾਨ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਤਿੰਨ ਅੱਗ ਲੱਗੇ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਰੱਖਿਅਤ ਰਵਾਨਾ ਕੀਤਾ।
ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸੰਗਤ ਅਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਮਰਿਆਦਾ ਦਾ ਖਿਆਲ ਰੱਖਿਆ ਜਾਵੇ ਅਤੇ ਸੱਚਖੰਡ ਸਾਹਿਬ ਵਿੱਚ ਏ.ਸੀ. ਚਲਾਉਂਦੇ ਸਮੇਂ ਪ੍ਰਬੰਧਕ ਮੌਜੂਦ ਹੋਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਜੋ ਸੰਗਤਾਂ ਦੇ ਮਨ ਵਿੱਚ ਦੁਖ ਪੈਦਾ ਕਰਨ।
ਇਸ ਦੌਰਾਨ ਇੱਕ ਬਜ਼ੁਰਗ ਪਾਠਕ ਬਲਬੀਰ ਸਿੰਘ ਨੇ ਗੁਰੂ ਸਾਹਿਬ ਜੀ ਦੇ ਇਕ ਸਰੂਪ ਨੂੰ ਸੁੱਖਾ ਆਸਣ ਤੇ ਲੈ ਕੇ ਸੁਰੱਖਿਅਤ ਕੀਤਾ। ਮੌਕੇ ‘ਤੇ ਪੁਲਿਸ ਅਤੇ ਸੁਰੱਖਿਆ ਟੀਮਾਂ ਵੀ ਮੌਜੂਦ ਸਨ, ਜੋ ਘਟਨਾ ਦੀ ਜਾਂਚ ਕਰ ਰਹੀਆਂ ਹਨ।
Get all latest content delivered to your email a few times a month.