ਤਾਜਾ ਖਬਰਾਂ
ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਨੂੰ ਮਨੀਪੁਰ ਦੇ ਦੌਰੇ 'ਤੇ ਜਾਣਗੇ। ਉਹ ਇੰਫਾਲ ਅਤੇ ਚੁਰਾਚਾਂਦਪੁਰ ਵਿੱਚ ਦੋ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਦੱਸ ਦੇਈਏ ਕਿ ਮਈ 2023 ਤੋਂ ਚੱਲ ਰਹੀ ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਹਿੰਸਾ ਤੋਂ ਬਾਅਦ ਇਹ ਮੋਦੀ ਦਾ ਮਨੀਪੁਰ ਦਾ ਪਹਿਲਾ ਦੌਰਾ ਹੋਵੇਗਾ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਰਾਜ ਦਾ 8ਵਾਂ ਦੌਰਾ ਹੈ। ਇਸ ਤੋਂ ਪਹਿਲਾਂ, ਉਹ 2014 ਤੋਂ 2022 ਵਿਚਕਾਰ 7 ਵਾਰ ਮਨੀਪੁਰ ਦਾ ਦੌਰਾ ਕਰ ਚੁੱਕੇ ਹਨ।
ਮਨੀਪੁਰ ਹਿੰਸਾ ਤੋਂ ਬਾਅਦ, ਵਿਰੋਧੀ ਧਿਰ ਲਗਾਤਾਰ ਮੰਗ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਨੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ। ਹੁਣ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਸਵਾਗਤ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ, 'ਮਨੀਪੁਰ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ, ਇਹ ਚੰਗਾ ਹੈ ਕਿ ਉਹ ਹੁਣ ਉੱਥੇ ਜਾ ਰਹੇ ਹਨ।'
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਨੀਵਾਰ ਦੁਪਹਿਰ ਲਗਭਗ 12:30 ਵਜੇ ਚੁਰਾਚਾਂਦਪੁਰ ਦਾ ਦੌਰਾ ਕਰਨਗੇ। ਉੱਥੇ ਉਹ ਚੁਰਾਚਾਂਦਪੁਰ ਸ਼ਹਿਰ ਦੇ ਮੁੱਖ ਮੈਦਾਨ ਤੋਂ 7,300 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।ਇਸ ਤੋਂ ਬਾਅਦ, ਉਹ 1,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਇੰਫਾਲ ਦੇ ਇਤਿਹਾਸਕ ਕਾਂਗਲਾ ਕਿਲ੍ਹੇ ਤੋਂ ਦੁਪਹਿਰ ਲਗਭਗ 2:30 ਵਜੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
Get all latest content delivered to your email a few times a month.