ਤਾਜਾ ਖਬਰਾਂ
ਨੇਪਾਲ ਵਿੱਚ ਭਾਰੀ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਨੇਪਾਲ ਦੀ ਕਮਾਨ ਸੁਸ਼ੀਲਾ ਕਾਰਕੀ ਦੇ ਹੱਥਾਂ ਵਿੱਚ ਆ ਗਈ ਹੈ। ਸ਼ੁੱਕਰਵਾਰ ਨੂੰ ਸੁਸ਼ੀਲਾ ਕਾਰਕੀ ਨੇ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸ਼ਪਥ ਗ੍ਰਹਿਣ ਕੀਤੀ ਹੈ। ਇਸ ਨੂੰ ਲੈ ਕੇ ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਨੇ ਆਪਣੇ ਟਵਿੱਟਰ ‘ਤੇ ਇਕ ਭਾਵੁਕ ਪੋਸਟ ਕੀਤਾ ਹੈ। ਨਾਲ ਹੀ ਉਸ ਨੇ ਜਨਰੇਸ਼ਨ ਜ਼ੈੱਡ ਦੇ ਸਾਹਸ ‘ਤੇ ਭਾਵੁਕ ਸੁਨੇਹਾ ਵੀ ਲਿਖਿਆ ਹੈ।
ਬਾਲੇਨ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਭਾਵੁਕ ਪੋਸਟ ਵਿਚ ਲਿਖਿਆ ਕਿ, “ਪਿਆਰੇ ਜਨ-ਜ਼ੀ, ਤੁਹਾਡੇ ਯੋਗਦਾਨ ਅਤੇ ਬਲਿਦਾਨ ਨੇ ਦੇਸ਼ ਨੂੰ ਬਦਲ ਕੇ ਰੱਖ ਦਿੱਤਾ ਹੈ। ਵੀਰ ਸ਼ਹੀਦਾਂ ਨੂੰ ਭਾਵੁਕ ਸ਼ਰਧਾਂਜਲੀ। ਤੁਹਾਡਾ ਯੋਗਦਾਨ ਅਮੂਲ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ ਅਤੇ ਫਰਜ਼ਨਿਭਾਹ ਲਈ ਸਦਾ ਪ੍ਰੇਰਿਤ ਕਰਦਾ ਰਹੇਗਾ। ਤੁਹਾਡੇ ਪ੍ਰਤੀ ਅਸੀਮ ਸਤਿਕਾਰ। ਮੈਂ ਘਾਇਲਾਂ ਦੇ ਜਲਦੀ ਚੰਗੇ ਹੋਣ ਦੀ ਕਾਮਨਾ ਕਰਦਾ ਹਾਂ।”
ਯਾਦ ਰਹੇ ਕਿ ਨੇਪਾਲ ਵਿਚ ਸੋਸ਼ਲ ਮੀਡੀਆ ‘ਤੇ ਬੈਨ ਅਤੇ ਭ੍ਰਿਸ਼ਟ ਸਰਕਾਰ ਦੇ ਕਾਰਨ ਜਨਰੇਸ਼ਨ ਜ਼ੈੱਡ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਸਨ। ਇਸ ਆੰਦੋਲਨ ਦੇ ਕਾਰਨ ਕੇ.ਪੀ. ਸ਼ਰਮਾ ਓਲੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀ। ਇਸ ਨਾਲ ਕਈ ਦਿਨਾਂ ਤੋਂ ਚੱਲ ਰਹੀ ਰਾਜਨੀਤਿਕ ਅਣਸ਼ਚਿਤਤਾ ਦਾ ਅੰਤ ਹੋ ਗਿਆ। ਅਧਿਕਾਰੀਆਂ ਨੇ ਰੋਜ਼ਾਨਾ ਜੀਵਨ ਨੂੰ ਧੀਰੇ-ਧੀਰੇ ਨਾਰਮਲ ਕਰਨ ਲਈ ਸ਼ਨੀਵਾਰ ਨੂੰ ਕਾਠਮੰਡੂ ਘਾਟੀ ਅਤੇ ਨੇਪਾਲ ਦੇ ਹੋਰ ਹਿੱਸਿਆਂ ਵਿਚ ਲਗਾਏ ਕਰਫ਼ਿਊ ਅਤੇ ਰੋਕਾਂ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਸੁਸ਼ੀਲਾ ਕਾਰਕੀ ਨੇ ਹੁਣ ਅੰਤਰਿਮ ਪ੍ਰਧਾਨ ਮੰਤਰੀ ਬਣ ਕੇ ਨੇਪਾਲ ਦੀ ਕਮਾਨ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.