ਤਾਜਾ ਖਬਰਾਂ
ਏਸ਼ੀਆ ਕੱਪ 2025 ਦੇ ਸ਼ਾਨਦਾਰ ਮੁਕਾਬਲੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਐਤਵਾਰ (14 ਸਤੰਬਰ) ਨੂੰ ਦੁਬਈ ਵਿੱਚ ਹੋਣ ਜਾ ਰਹੀ ਹੈ। ਮੈਚ ਤੋਂ ਪਹਿਲਾਂ ਹੀ ਸਿਆਸੀ ਗਰਮਾਹਟ ਸ਼ੁਰੂ ਹੋ ਗਈ ਹੈ। ਕਈ ਪਾਰਟੀਆਂ ਅਤੇ ਆਗੂ ਇਸ ਮੈਚ ਨੂੰ ਦੇਸ਼ ਦੇ ਮੂਲ ਹਿਤ ਦੇ ਖਿਲਾਫ਼ ਦੱਸ ਰਹੇ ਹਨ। ਕਾਂਗਰਸ ਨੇ ਇਸ ਮੈਚ ਨੂੰ “ਸ਼ਹੀਦਾਂ ਦੇ ਪਰਿਵਾਰਾਂ ਅਤੇ ਦੇਸ਼ਵਾਸੀਆਂ ਦੀ ਭਾਵਨਾਵਾਂ ਨਾਲ ਖੇਡ” ਵਜੋਂ ਵਿਆਖਿਆ ਕੀਤੀ ਹੈ।
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ X ਉੱਤੇ ਲਿਖਿਆ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ, ਜੇ ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ, ਤਾਂ ਖੂਨ ਤੇ ਕ੍ਰਿਕਟ ਵੀ ਇਕੱਠੇ ਨਹੀਂ ਹੋ ਸਕਦੇ। ਇਹ ਸਿਰਫ਼ ਦੋ ਦੇਸ਼ਾਂ ਦਾ ਮੈਚ ਨਹੀਂ, ਸਗੋਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਣ ਵਾਲਾ ਖੇਡ ਹੈ। ਸਾਡੇ ਲਈ ਰਾਸ਼ਟਰ ਸਭ ਤੋਂ ਉੱਤੇ ਹੈ, ਇਹ ਕ੍ਰਿਕਟ ਮੈਚ ਨਹੀਂ
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਈ ਵਾਰ ਮੈਚ ਨਹੀਂ ਹੋਏ। 1962 ਤੋਂ 1977 ਤੱਕ 16 ਸਾਲਾਂ ਤੱਕ ਕੋਈ ਕ੍ਰਿਕਟ ਮੁਕਾਬਲਾ ਨਹੀਂ ਖੇਡਿਆ ਗਿਆ। 1986 ਅਤੇ 1990 ਵਿੱਚ ਏਸ਼ੀਆ ਕੱਪ ਦਾ ਬਾਈਕਾਟ ਕੀਤਾ ਗਿਆ, ਅਤੇ 1993 ਵਿੱਚ ਤਣਾਅ ਕਾਰਨ ਮੈਚ ਰੱਦ ਕਰ ਦਿੱਤਾ ਗਿਆ। 2008 ਵਿੱਚ ਭਾਰਤ ਨੇ ਚੈਂਪੀਅਨਜ਼ ਟਰਾਫੀ ਖੇਡਣ ਤੋਂ ਇਨਕਾਰ ਕੀਤਾ।
ਸਿਆਸੀ ਅਤੇ ਜਨਤਾ ਵਿਰੋਧ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਭਾਜਪਾ ਦਾ ਰਾਸ਼ਟਰਵਾਦ ਕਈ ਵਾਰ ਖਾਲੀ ਬਿਆਨਾਂ ਤੱਕ ਸੀਮਤ ਰਹਿ ਗਿਆ ਹੈ, ਜਿਸ ਕਾਰਨ ਦੇਸ਼ਵਾਸੀ ਇਸ ਮੈਚ ਨੂੰ ਸਿਰਫ਼ ਖੇਡ ਦੇ ਤੌਰ ਤੇ ਨਹੀਂ ਦੇਖ ਰਹੇ।
Get all latest content delivered to your email a few times a month.