ਤਾਜਾ ਖਬਰਾਂ
ਸ੍ਰੀ ਆਨੰਦਪੁਰ ਸਾਹਿਬ ਸਮੇਤ ਪੰਜਾਬ ਭਰ ਵਿੱਚ ਸਫ਼ਾਈ ਕਰਮਚਾਰੀਆਂ ਦੀ ਲੰਬੀ ਚੱਲ ਰਹੀ ਹੜਤਾਲ ਕਾਰਨ ਸ਼ਹਿਰਾਂ ਅਤੇ ਕਸਬਿਆਂ ਦੀ ਸਥਿਤੀ ਸੰਕਟਮਈ ਬਣ ਗਈ ਹੈ। ਕਈ ਦਿਨਾਂ ਤੋਂ ਸਫ਼ਾਈ ਦੀਆਂ ਸੇਵਾਵਾਂ ਠੱਪ ਹੋਣ ਦੇ ਕਾਰਨ ਗਲੀ-ਮੋਹੱਲਿਆਂ ਵਿੱਚ ਕੂੜੇ ਅਤੇ ਗੰਦਗੀ ਦੇ ਢੇਰ ਪੈ ਗਏ ਹਨ। ਇਸ ਨਾਲ ਸਿਰਫ਼ ਸਿਹਤ ਨੂੰ ਖਤਰਾ ਨਹੀਂ, ਬਲਕਿ ਲੋਕਾਂ ਨੂੰ ਬਦਬੂ ਅਤੇ ਗੰਦਗੀ ਨਾਲ ਜੂਝਣਾ ਪੈ ਰਿਹਾ ਹੈ।
ਸ੍ਰੀ ਆਨੰਦਪੁਰ ਸਾਹਿਬ ਦੀ ਸਥਿਤੀ ਹੋਰ ਵੀ ਗੰਭੀਰ ਹੈ, ਕਿਉਂਕਿ ਇਹ ਸ਼ਹਿਰ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਇੱਕ ਮੁੱਖ ਧਾਰਮਿਕ ਕੇਂਦਰ ਹੈ। ਗੁਰਦੁਆਰਿਆਂ, ਬਾਜ਼ਾਰਾਂ ਅਤੇ ਮੁੱਖ ਗਲੀ-ਮੋਹੱਲਿਆਂ ਦੇ ਨੇੜੇ ਕੂੜੇ ਦੇ ਢੇਰ ਸੰਗਤ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ ਅਤੇ ਇਹ ਧਾਰਮਿਕ ਸ਼ਹਿਰ ਬਾਰੇ ਵਿਦੇਸ਼ਾਂ ਵਿੱਚ ਗਲਤ ਧਾਰਨਾ ਪੈਦਾ ਕਰ ਸਕਦੇ ਹਨ।
ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ ਨੇ ਸੂਬਾ ਸਰਕਾਰ ਤੋਂ ਇਸ ਮਸਲੇ ਨੂੰ ਤੁਰੰਤ ਸੁਲਝਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮਨਜ਼ੂਰ ਕਰਕੇ ਹੜਤਾਲ ਖਤਮ ਕਰਵਾਈ ਜਾਵੇ, ਤਾਂ ਜੋ ਸ਼ਹਿਰ ਦੀ ਸਫ਼ਾਈ ਅਤੇ ਸੋਭਾ ਮੁੜ ਸਥਾਪਿਤ ਕੀਤੀ ਜਾ ਸਕੇ।
Get all latest content delivered to your email a few times a month.