ਤਾਜਾ ਖਬਰਾਂ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਅਨੋਖਾ ਤੇ ਅਹਿਮ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਹੁਣ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ (PTM) ਦੌਰਾਨ ਅਧਿਆਪਕਾਂ ਨੂੰ ਮਾਪਿਆਂ ਦਾ ਬਲੱਡ ਪ੍ਰੈਸ਼ਰ (BP) ਚੈੱਕ ਕਰਨਾ ਹੋਵੇਗਾ। ਇਹ ਕਦਮ 'ਮਿਸ਼ਨ ਸਵਸਥ ਕਵਚ' ਅਧੀਨ ਚੁੱਕਿਆ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ ਸਿੱਖਿਆ), ਲੁਧਿਆਣਾ ਦੇ ਦਫ਼ਤਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ 17 ਅਕਤੂਬਰ ਨੂੰ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾਣਗੇ।
ਟ੍ਰੇਨਿੰਗ ਲੈ ਚੁੱਕੇ ਸਕੂਲਾਂ ਲਈ ਹੁਕਮ
ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਨੇ 'ਮਿਸ਼ਨ ਸਵਸਥ ਕਵਚ' ਤਹਿਤ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਉਹ 17 ਅਕਤੂਬਰ ਨੂੰ PTM ਵਾਲੇ ਦਿਨ ਇਹ ਕੈਂਪ ਲਗਾਉਣਗੇ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਬੀਪੀ ਸਬੰਧੀ ਜ਼ਰੂਰੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਜਾਂਚ ਵੀ ਕੀਤੀ ਜਾਵੇਗੀ।
ਪੂਰੀ ਕਾਰਵਾਈ ਦੀ ਅਗਵਾਈ ਸਕੂਲ ਦੇ ਹੈਲਥ ਮੈਂਟਰ ਵੱਲੋਂ ਬੱਚਿਆਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ, ਜੋ ਇਸ ਮੁਹਿੰਮ ਦਾ ਨੋਡਲ ਅਫ਼ਸਰ ਹੋਵੇਗਾ।
ਘੱਟੋ-ਘੱਟ 100 ਲੋਕਾਂ ਦੀ ਜਾਂਚ ਲਾਜ਼ਮੀ; ਵੀਡੀਓਗ੍ਰਾਫ਼ੀ ਵੀ ਜ਼ਰੂਰੀ
ਇਸ ਮੁਹਿੰਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਫਰਮਾਨ ਵਿੱਚ ਲਾਜ਼ਮੀ ਕੀਤਾ ਗਿਆ ਹੈ ਕਿ ਇੱਕ ਸਕੂਲ ਵਿੱਚ ਘੱਟੋ-ਘੱਟ 100 ਲੋਕਾਂ ਦੀ ਬੀਪੀ ਜਾਂਚ ਕੀਤੀ ਜਾਵੇ।
ਸਕੂਲ ਵਿੱਚ ਚੈੱਕ ਕੀਤੇ ਗਏ ਬੀਪੀ ਸਬੰਧੀ Aਰਿਪੋਰਟ ਰਿਕਾਰਡ ਵਿੱਚ ਰੱਖਣੀ ਹੋਵੇਗੀ। ਲੋੜ ਪੈਣ 'ਤੇ ਸਿੱਖਿਆ ਦਫ਼ਤਰ ਕਿਸੇ ਵੀ ਸਮੇਂ ਇਹ ਰਿਪੋਰਟ ਮੰਗ ਸਕਦਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਣਗਹਿਲੀ ਦੀ ਸੂਰਤ ਵਿੱਚ ਸਕੂਲ ਮੁਖੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਜਾਂਚ ਕੈਂਪ ਦੀ ਵੀਡੀਓਗ੍ਰਾਫੀ ਕਰਵਾਉਣੀ ਵੀ ਲਾਜ਼ਮੀ ਹੈ।
ਅਧਿਆਪਕ ਹੁਣ ਪੜ੍ਹਾਈ ਦੇ ਨਾਲ-ਨਾਲ ਸਿਹਤ ਸੇਵਾਵਾਂ ਵਿੱਚ ਵੀ ਦੇਣਗੇ ਯੋਗਦਾਨ।
Get all latest content delivered to your email a few times a month.