ਤਾਜਾ ਖਬਰਾਂ
ਪਠਾਨਕੋਟ, 19 ਅਕਤੂਬਰ-
ਅੱਜ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਲਈ ਪਿੰਡ ਤਾਸ ਵਿਖੇ ਵੱਖ ਵੱਖ ਸਮਾਰੋਹ ਆਯੋਜਿਤ ਕੀਤੇ ਗਏ। ਸਮਾਰੋਹ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੋਰ ਮੁੱਖ ਮਹਿਮਾਨ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੁਰਜੀਤ ਕੁਮਾਰ ਲਵਲੀ ਮੰਜੀਰੀ, ਮੰਗਾ ਰਾਮ, ਸੋਹਣ ਸਿੰਘ ਸਰਕਲ ਪ੍ਰਧਾਨ, ਪ੍ਰਧਾਨ ਅਮਰੀਕ ਸਿੰਘ, ਗੁਰਮੇਜ ਸਿੰਘ ਸਰਪੰਚ ਤਾਸ, ਮਹਿਕਪ੍ਰੀਤ ਸਿੰਘ, ਸੁਖਬੀਰ ਸਿੰਘ, ਰਵੀ ਮਹਾਜਨ, ਸੁਰਜੀਤ ਸਿੰਘ, ਅਮਰਜੀਤ ਸਿੰਘ, ਗਰੀਬ ਸਿੰਘ, ਅਮਰਜੀਤ ਸਿੰਘ ਨੰਬਰਦਾਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਹੜ੍ਹਾਂ ਦੀ ਮਾਰ ਕਰਕੇ ਪੂਰੇ ਪੰਜਾਬ ਅੰਦਰ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਵੀ 82 ਪਿੰਡਾਂ ਅੰਦਰ ਹੜ੍ਹਾਂ ਦੇ ਕਾਰਨ ਫਸਲਾਂ ਪ੍ਰਭਾਵਿੱਤ ਹੋਈਆਂ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾ ਪਹਿਲਾ ਲੋਕਾਂ ਤੱਕ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਪੁਜਦਾ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਹਲਕਾ ਭੋਆ ਦੀਆਂ 21 ਪੰਚਾਇਤਾਂ ਤੱਕ ਹੜ੍ਹ ਪੀੜਿਤ ਪਰਿਵਾਰਾਂ ਨੂੰ ਫਸਲ ਦਾ ਮੁਆਵਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪਿੰਡ ਇਸਮਾਈਲਪੁਰ, ਲਸਿਆਣ, ਰਾਜਪੁਰ ਜੱਟਾਂ, ਸਾਹਪੁਰ, ਜੈਨਪੁਰ ਕੁਕਰ, ਤਾਸ ਅਤੇ ਪਿੰਡ ਕਜਲੇ ਦੇ ਹੜ੍ਹ ਪੀੜਿਤ ਪਰਿਵਾਰਾਂ ਨੂੰ ਕਰੀਬ 1 ਕਰੋੜ 54 ਲੱਖ ਰੁਪਏ ਦੀ ਮੁਆਵਜਾ ਰਾਸੀ ਵੰਡੀ ਗਈ ਹੈ ਅਤੇ ਆਉਂਣ ਵਾਲੇ ਦਿਨ੍ਹਾਂ ਅੰਦਰ ਹੋਰ ਵੀ ਪਿੰਡਾਂ ਨੂੰ ਮੁਆਵਜਾ ਰਾਸੀ ਵੰਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਇੱਕ ਸਮਾਰੋਹ ਦੋਰਾਨ 31 ਲੱਖ ਰੁਪਏ ਦੀ ਵੰਡ ਕੀਤੀ ਸੀ ਅਤੇ ਦਸਰੇ ਸਮਾਰੋਹ ਵਿੱਚ 9 ਪਿੰਡਾਂ ਦੇ ਅੰਦਰ 1 ਕਰੋੜ 67 ਲੱਖ ਰੁਪਏ ਦੀ ਮੁਆਵਜਾ ਰਾਸੀ ਦੀ ਵੰਡ ਪਿੰਡ ਮਾਖਨਪੁਰ ਵਿਖੇ ਕੀਤੀ ਗਈ ਅਤੇ ਅੱਜ 7 ਪਿੰਡਾਂ ਨੂੰ ਮੁਆਵਜਾ ਰਾਸੀ ਵੰਡੀ ਗਈ ਹੈ। ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਹੋਰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਵੀ ਬਣਦੀ ਮੁਆਵਜਾ ਰਾਸੀ ਦਿੱਤੀ ਜਾਵੇਗੀ।
Get all latest content delivered to your email a few times a month.