ਤਾਜਾ ਖਬਰਾਂ
ਹੁਸ਼ਿਆਰਪੁਰ : ਪੰਜਾਬ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਗੜ੍ਹਸ਼ੰਕਰ ਦੇ ਪਿੰਡ ਬਾਰਾਪੁਰ ਨੇੜੇ ਹੋਈ ਮੁੱਠਭੇੜ ਵਿੱਚ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ ਹੈ। ਡੀ.ਐੱਸ.ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਬਾਰਾਪੁਰ ਕੋਲ ਇੱਕ ਨਾਕਾ ਲਗਾਇਆ ਗਿਆ ਸੀ।
ਪੁਲਿਸ 'ਤੇ ਕੀਤੀ ਫਾਇਰਿੰਗ: ਜਦੋਂ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਪੁਲਿਸ ਦੀ ਗੱਡੀ ਨੂੰ ਲੱਗੀ, ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਦਾ ਬਚਾਅ ਉਸ ਦੀ ਬੁਲੇਟ ਪ੍ਰੂਫ ਜੈਕੇਟ ਕਾਰਨ ਹੋ ਗਿਆ।
ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਵਿੱਚ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਬਦਮਾਸ਼ ਪਹਿਲਾਂ ਵੀ ਕਤਲ ਕੇਸ 'ਚ ਸੀ ਸ਼ਾਮਲ: ਮੁਲਜ਼ਮਾਂ ਦੀ ਪਛਾਣ ਕਰਨਗਜ ਪਾਲ ਕੰਨੂ ਵਾਸੀ ਬਸੀ ਬਜਿੱਦ (ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਸਿਮਰਨਪ੍ਰੀਤ 'ਸਿਮੂ' ਵਾਸੀ ਇਬਰਾਹੀਮਪੁਰ ਵਜੋਂ ਹੋਈ ਹੈ। ਸਿਮਰਨਪ੍ਰੀਤ ਹੀ ਉਹ ਬਦਮਾਸ਼ ਹੈ ਜੋ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ।
ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਕਰਨਗਜ ਪਾਲ ਕੰਨੂ 'ਤੇ ਪਹਿਲਾਂ ਵੀ ਅਸਲੇ ਨਾਲ ਸਬੰਧਤ ਮਾਮਲੇ ਦਰਜ ਹਨ, ਜਦੋਂ ਕਿ ਸਿਮਰਨਪ੍ਰੀਤ 'ਸਿਮੂ' ਕਤਲ ਦੇ ਮੁਕੱਦਮੇ ਵਿੱਚੋਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ।
Get all latest content delivered to your email a few times a month.