ਤਾਜਾ ਖਬਰਾਂ
ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੇ ਨਾ ਸਿਰਫ਼ ਲੋਕਾਂ ਦੇ ਘਰ ਤਬਾਹ ਕੀਤੇ, ਸਗੋਂ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਸੰਕਟਮਈ ਘੜੀ ਵਿੱਚ, ਸਿੱਖਾਂ ਦੀ ਸਰਵੋਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੀੜਤ ਕਿਸਾਨਾਂ ਦੀ ਮੱਦਦ ਲਈ ਅੱਗੇ ਆਈ।
ਕਮੇਟੀ ਨੇ 6 ਕਰੋੜ ਰੁਪਏ ਦੀ ਲਾਗਤ ਨਾਲ 37,500 ਏਕੜ ਰਕਬੇ ਲਈ ਉੱਤਮ ਕਿਸਮ ਦੇ ਕਣਕ ਦੇ ਬੀਜ ਖਰੀਦੇ ਹਨ, ਜੋ 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਵੰਡਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ੍ਰੀ ਗੋਇੰਦਵਾਲ), ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਗੁਰਦੁਆਰਾ ਪਾਤਸ਼ਾਹੀ 5ਵੀਂ ਅਤੇ 9ਵੀਂ, ਅਤੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ (ਬਜੀਦਪੁਰ, ਫਿਰੋਜ਼ਪੁਰ) ਵਿੱਚ ਵੀ ਕੇਂਦਰ ਸਥਾਪਿਤ ਕੀਤੇ ਗਏ ਹਨ। ਹਰ ਕੇਂਦਰ ‘ਚ 7,500 ਏਕੜਾਂ ਲਈ ਬੀਜ ਦਾ ਪ੍ਰਬੰਧ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 10 ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਪ੍ਰਮਾਣਿਕ ਕਿਸਮ ਦੇ ਬੀਜ ਦਿੱਤੇ ਜਾਣਗੇ। ਹੜ੍ਹਾਂ ਦੌਰਾਨ ਕਮੇਟੀ ਨੇ ਲੰਗਰ, ਰਾਸ਼ਣ, ਡੀਜ਼ਲ ਵੰਡਣ ਅਤੇ ਪਾਣੀ ਵਿੱਚ ਫਸੇ ਲੋਕਾਂ ਲਈ ਮੈਡੀਕਲ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਹਨ।
ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ, ਸ਼੍ਰੋਮਣੀ ਕਮੇਟੀ ਕਿਸਾਨਾਂ ਅਤੇ ਪੀੜਤ ਭਰਾਵਾਂ ਨੂੰ ਹਮੇਸ਼ਾ ਸਹਾਇਤਾ ਪਹੁੰਚਾਉਂਦੀ ਰਹੇਗੀ ਅਤੇ ਜ਼ਰੂਰਤ ਅਨੁਸਾਰ ਸੇਵਾਵਾਂ ਜਾਰੀ ਰੱਖੇਗੀ।
Get all latest content delivered to your email a few times a month.