ਤਾਜਾ ਖਬਰਾਂ
ਲੁਧਿਆਣਾ, 4 ਨਵੰਬਰ - ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਜਦੋਂ ਉਨ੍ਹਾਂ ਨੂੰ ਆਪਣੇ ਸਾਈਕਲ ਮਿਲੇ।
ਜਵਾਹਰ ਨਵੋਦਿਆ ਵਿਦਿਆਲਿਆ, ਧਨਾਂਸੂ ਦੇ ਵਾਈਸ ਪ੍ਰਿੰਸੀਪਲ ਸੋਨੂੰ ਸ਼ਰਮਾ ਨੇ ਦੱਸਿਆ ਕਿ ਐਚ.ਐਮ.ਸੀ. ਹਾਈਵ ਕੰਪਨੀ, ਜੋ ਕਿ ਹੀਰੋ ਸਾਈਕਲ ਕੰਪਨੀ ਦੀ ਇੱਕ ਸ਼ਾਖਾ ਹੈ, ਨੇ ਸਕੂਲ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੂੰ ਉਤਸਾਹਿਤ ਕਰਦਿਆਂ ਸਾਈਕਲ ਵੰਡੇ।
ਇਸ ਮੌਕੇ ਕੰਪਨੀ ਦੇ ਡੀ.ਜੀ.ਐਮ. ਗੁਰਮਨਦੀਪ, ਮੈਨੇਜਰ ਮੀਨਾਕਸ਼ੀ, ਐਚ.ਆਰ. ਹੈਡ ਹੇਮੰਤ ਕੁਮਾਰ, ਐਚ.ਆਰ. ਐਗਜ਼ੀਕਿਊਟਿਵ ਮਨੀਸ਼ਾ ਮੌਰਿਆ ਅਤੇ ਐਚ.ਆਰ. ਅਸਿਸਟੈਂਟ ਮੈਨੇਜਰ ਮਨੋਜ ਮਹਿਤਾ ਵੀ ਮੌਜੂਦ ਸਨ।
ਵਾਈਸ ਪ੍ਰਿਸੀਪਲ ਸੋਨੂੰ ਸ਼ਰਮਾ ਦੇ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਐਚ ਐਮ ਸੀ ਹਾਈਵ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਈਕਲ ਉਨ੍ਹਾਂ ਨੂੰ ਜਿੱਥੇ ਤੰਦਰੁਸਤੀ ਪ੍ਰਦਾਨ ਕਰਨਗੇ ਉੱਥੇ ਆਵਾਜਾਈ ਨੂੰ ਵੀ ਸੁਖਾਵੀਂ ਬਣਾਉਣ ਵਿੱਚ ਲਾਹੇਵੰਦ ਸਿੱਧ ਹੋਣਗੇ।
Get all latest content delivered to your email a few times a month.