ਤਾਜਾ ਖਬਰਾਂ
ਕੇਂਦਰ ਸਰਕਾਰ ਦੇ 'ਸਵੱਛ ਭਾਰਤ ਮਿਸ਼ਨ' ਦੀ ਨਵੀਂ ਰਿਪੋਰਟ ਵਿੱਚ ਇੱਕ ਚੌਂਕਾ ਦੇਣ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ, ਕਈ ਛੋਟੇ ਕਸਬੇ ਹੁਣ ਸਫ਼ਾਈ ਅਤੇ ਕੂੜਾ ਪ੍ਰਬੰਧਨ (Waste Management) ਦੇ ਮਾਮਲੇ ਵਿੱਚ ਦੇਸ਼ ਦੇ ਵੱਡੇ ਮਹਾਨਗਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਲੁਧਿਆਣਾ ਦੇ ਸਿਰ ਲੱਗਿਆ ਬੇਹੱਦ 'ਗੰਦਾ ਦਾਗ'
ਸਾਲ 2025 ਦੀ 'ਸਿਖਰਲੇ 10 ਸਭ ਤੋਂ ਗੰਦੇ ਸ਼ਹਿਰਾਂ' ਦੀ ਸੂਚੀ ਵਿੱਚ ਪੰਜਾਬ ਦੇ ਲੁਧਿਆਣਾ ਸ਼ਹਿਰ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ, ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਤਾਮਿਲਨਾਡੂ ਦਾ ਮਦੁਰੈ ਪਹਿਲੇ ਨੰਬਰ 'ਤੇ ਹੈ। ਇਸ ਸੂਚੀ ਵਿੱਚ ਹੋਰ ਵੱਡੇ ਸ਼ਹਿਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਚੇਨਈ, ਰਾਂਚੀ, ਬੈਂਗਲੁਰੂ, ਧਨਬਾਦ, ਫਰੀਦਾਬਾਦ, ਗ੍ਰੇਟਰ ਮੁੰਬਈ, ਸ੍ਰੀਨਗਰ ਅਤੇ ਦਿੱਲੀ ਸ਼ਾਮਲ ਹਨ।
ਵੱਡੇ ਸ਼ਹਿਰ ਕਿਉਂ ਪੱਛੜ ਗਏ?
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਛੋਟੇ ਕਸਬੇ ਸੀਮਤ ਸਾਧਨਾਂ ਦੇ ਬਾਵਜੂਦ ਤੇਜ਼ੀ ਨਾਲ ਸੁਧਾਰ ਕਰ ਰਹੇ ਹਨ, ਜਦੋਂ ਕਿ ਵੱਡੇ ਸ਼ਹਿਰਾਂ ਵਿੱਚ ਵਧਦੀ ਆਬਾਦੀ ਅਤੇ ਕਮਜ਼ੋਰ ਕੂੜਾ ਪ੍ਰਬੰਧਨ ਕਾਰਨ ਸਥਿਤੀ ਵਿਗੜ ਰਹੀ ਹੈ।
ਵਿਸ਼ੇਸ਼ਗਿਆਵਾਂ (Experts) ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸਫ਼ਾਈ ਸਿਰਫ਼ ਪੈਸੇ ਨਾਲ ਨਹੀਂ, ਸਗੋਂ ਬਿਹਤਰ ਯੋਜਨਾਬੰਦੀ, ਨਾਗਰਿਕ ਜ਼ਿੰਮੇਵਾਰੀ ਅਤੇ ਪ੍ਰਸ਼ਾਸਨਿਕ ਸਖ਼ਤੀ ਨਾਲ ਹੀ ਸੰਭਵ ਹੈ। ਸਾਫ਼-ਸੁਥਰੇ ਸ਼ਹਿਰਾਂ ਲਈ ਨਾਗਰਿਕਾਂ ਦੀ ਭਾਗੀਦਾਰੀ ਨੂੰ ਸਭ ਤੋਂ ਅਹਿਮ ਦੱਸਿਆ ਗਿਆ ਹੈ।
Get all latest content delivered to your email a few times a month.