ਤਾਜਾ ਖਬਰਾਂ
ਆਨੰਦਪੁਰ ਸਾਹਿਬ, 7 ਨਵੰਬਰ-
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉਪਲੱਖ ਵਿੱਚ ਚੱਲ ਰਹੇ ਸਮਾਗਮਾਂ ਦੇ ਦਰਮਿਆਨ, ਪੰਜਾਬ ਸਰਕਾਰ ਦੇ ਦੋ ਲੋਕ ਸੰਪਰਕ ਅਧਿਕਾਰੀਆਂ ਨੇ ਦਿੱਲੀ ਸਥਿਤ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਲਗਭਗ 350 ਕਿਲੋਮੀਟਰ ਦੀ ਸਾਈਕਲ ਯਾਤਰਾ ਪੂਰੀ ਕੀਤੀ। ਇਹ ਯਾਤਰਾ ਮਹਾਨ ਸਿੱਖ ਯੋਧਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ, ਜਿਨ੍ਹਾਂ ਨੇ ਨੌਵੇਂ ਸਿੱਖ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਕੱਟਿਆ ਹੋਇਆ ਸ਼ੀਸ਼ ਚਾਂਦਨੀ ਚੌਕ (ਦਿੱਲੀ) ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚਾਇਆ ਸੀ।
ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਜੋਇੰਟ ਡਾਇਰੈਕਟਰ ਮਨਵਿੰਦਰ ਸਿੰਘ ਅਤੇ ਫੋਟੋਗ੍ਰਾਫਰ ਜਸਵਿੰਦਰ ਸਿੰਘ ਨੇ ਇਹ ਯਾਤਰਾ ਤਿੰਨ ਦਿਨਾਂ ਵਿੱਚ ਪੂਰੀ ਕੀਤੀ। ਬੁੱਧਵਾਰ (5 ਨਵੰਬਰ) ਦੀ ਸਵੇਰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ, ਦਿੱਲੀ ਤੋਂ ਯਾਤਰਾ ਸ਼ੁਰੂ ਕਰਦੇ ਹੋਏ ਦੋਵੇਂ ਅਧਿਕਾਰੀਆਂ ਨੇ ਕ੍ਰਮਵਾਰ 152 ਕਿਮੀ, 121 ਕਿਮੀ ਅਤੇ 83 ਕਿਮੀ ਦਾ ਫਾਸਲਾ ਤੈਅ ਕੀਤਾ। ਯਾਤਰਾ ਦੌਰਾਨ ਦੋਵੇਂ ਮੁੱਖ ਤੌਰ ਤੇ ਤਰਲ ਆਹਾਰ 'ਤੇ ਨਿਰਭਰ ਰਹੇ ਅਤੇ ਭਾਰੀ ਭੋਜਨ ਤੋਂ ਪਰਹੇਜ਼ ਕੀਤਾ ਤਾਂ ਜੋ ਉਹ ਲੰਬੀ ਦੌਰੀ ਸਾਈਕਲ ਚਲਾ ਸਕਣ।
ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰਾ ਬਾਬਾ ਜੀਵਨ ਸਿੰਘ ਜੀ ਦੇ ਸਰਵੋਚ ਬਲਿਦਾਨ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਸਿੱਖ ਪੰਥ ਦੀ ਵਡਮੁੱਲੀ ਸੇਵਾ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਲਿਆਂਦੇ ਸੀ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਬਾਬਾ ਜੀਵਨ ਸਿੰਘ ਜੀ ਨੇ ਅਕਲਪਨੀਆ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਫਿਰ ਵੀ ਅਡਿੱਗ ਸਾਹਸ ਤੇ ਸ਼ਰਧਾ ਨਾਲ ਅੱਗੇ ਵਧਦੇ ਰਹੇ।
ਦੋਵੇਂ ਅਧਿਕਾਰੀਆਂ ਨੇ ਕਿਹਾ ਕਿ ਇਸ ਮਹਾਨ ਸਿੱਖ ਯੋਧੇ ਵੱਲੋਂ ਦਰਸਾਇਆ ਗਿਆ ਸਾਹਸ ਦਾ ਉਦਾਹਰਣ ਸਿੱਖ ਇਤਿਹਾਸ ਵਿੱਚ ਸ਼ਾਇਦ ਹੀ ਮਿਲੇ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਬਲਿਦਾਨ, ਸੇਵਾ, ਸਮਾਨਤਾ, ਸਦਭਾਵਨਾ, ਭਗਤੀ ਅਤੇ ਸਮਰਪਣ ਦੀ ਅਮਰ ਭਾਵਨਾ ਦੇ ਪ੍ਰਤੀਕ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ਸੇਵਾ ਭਾਵ ਇਕ ਮਿਸਾਲ ਹੈ।
ਦੋਵੇਂ ਅਧਿਕਾਰੀਆਂ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਇਹ ਅਭੂਤਪੂਰਵ ਅਤੇ ਨਿਃਸਵਾਰਥ ਕਰਤੱਬ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਕੀਤੇ ਬਿਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਪਹੁੰਚਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੀਤ ਸਤਕਾਰ ਤੇ ਸ਼ਰਧਾ ਨਾਲ ਸੌਂਪਿਆ, ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਇਸ ਅਤੁੱਲਣੀ ਸਾਹਸ ਤੇ ਭਗਤੀ ਨੂੰ ਵੇਖਦੇ ਹੋਏ ਹੀ ਓਹਨਾ ਨੂੰ ਗਲੇ ਲੱਗਾ ਕੇ ਰੰਗਰੇਟੇ ਗੁਰੂ ਕੇ ਬੇਟੇ ਦੇ ਬਚਨਾਂ ਨਾਲ ਨਿਵਾਜਿਆ ਸੀ ।
Get all latest content delivered to your email a few times a month.