ਤਾਜਾ ਖਬਰਾਂ
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਇੱਕ ਕਾਨੂੰਨੀ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਦੇ 7–8 ਦਸੰਬਰ 2025 ਨੂੰ ਮੀਡੀਆ ਵਿੱਚ ਕੀਤੇ ਬਿਆਨਾਂ ਨੂੰ ਪੂਰਨ ਤੌਰ ‘ਤੇ ਝੂਠੇ, ਬੇਬੁਨਿਆਦ ਅਤੇ ਅਪਮਾਨਜਨਕ ਕਹਿਆ ਹੈ। ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਜਸਥਾਨ ਵਿੱਚ ਪਾਰਟੀ ਟਿਕਟ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਜੋ ਦੋਸ਼ ਡਾ. ਸਿੱਧੂ ਨੇ ਉਨ੍ਹਾਂ ‘ਤੇ ਲਗਾਏ ਹਨ, ਉਹ ਸਿਆਸੀ ਰੰਝਸ਼ ਕਾਰਨ ਘੜੇ ਹੋਏ ਹਨ ਅਤੇ ਇਸ ਨਾਲ ਉਨ੍ਹਾਂ ਦੀ ਸਿਆਸੀ, ਨਿੱਜੀ ਤੇ ਸਮਾਜਿਕ ਛਵੀ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਨੋਟਿਸ ਅਨੁਸਾਰ ਇਹ ਬਿਆਨ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਅਧੀਨ ਅਪਰਾਧਿਕ ਮਾਨਹਾਨੀ ਵਿੱਚ ਆਉਂਦੇ ਹਨ।
ਨੋਟਿਸ ਵਿੱਚ ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾ ਸ਼ਰਤ ਸਰਵਜਨਕ ਮਾਫ਼ੀ ਮੰਗਣ ਅਤੇ ਆਪਣੇ ਸਾਰੇ ਦੋਸ਼ ਮੀਡੀਆ ਤੇ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਕਿਹਾ ਗਿਆ ਹੈ। ਰੰਧਾਵਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਨਿਰਧਾਰਿਤ ਸਮੇਂ ਵਿੱਚ ਮਾਫ਼ੀ ਨਹੀਂ ਮੰਗਦੀਆਂ ਤਾਂ ਬਟਾਲਾ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਕਾਨੂੰਨੀ ਖਰਚੇ ਅਤੇ ਹਰਜ਼ਾਨੇ ਦੀ ਮੰਗ ਵੀ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਉਹ ਹਮੇਸ਼ਾਂ ਪਾਰਦਰਸ਼ਤਾ ਅਤੇ ਇਮਾਨਦਾਰੀ ਦੇ ਮਾਰਗ ‘ਤੇ ਚੱਲੇ ਹਨ ਅਤੇ ਆਪਣੀ ਛਵੀ ਨੂੰ ਝੂਠੇ ਦੋਸ਼ਾਂ ਨਾਲ ਖਰਾਬ ਨਹੀਂ ਹੋਣ ਦੇਣਗੇ।
Get all latest content delivered to your email a few times a month.