ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਨਵਜੋਤ ਕੌਰ ਸਿੱਧੂ ਵਲੋਂ ਕਾਂਗਰਸੀ ਲੀਡਰਾਂ ‘ਤੇ ਲਗਾਏ ਗਏ ਕੁਰੱਪਸ਼ਨ ਦੇ ਦੋਸ਼ਾਂ ਨੂੰ ਸਹੀ ਮੰਨਿਆ ਹੈ। ਉਹਨਾਂ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਨਵਜੋਤ ਸਿੱਧੂ ਵੱਲੋਂ ਇਹ ਦੋਸ਼ ਲਗਾਏ ਗਏ ਸਨ। ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਹਰ MLA ਅਤੇ ਮੰਤਰੀ ਆਪਣੇ ਹਿੱਸੇ ਦੇ ਤੌਰ ‘ਤੇ ਕੁਰੱਪਸ਼ਨ ਕਰਦੇ ਰਹੇ ਹਨ। ਉਹਨਾਂ ਖਾਸ ਕਰਕੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ DSP ਲਗਵਾਉਣ ਦੇ ਨਾਂ ਤੇ ਕੁਰੱਪਸ਼ਨ ਦੇ ਦੋਸ਼ ਲਗਾਏ ਜਾਣ ਅਤੇ ਰਾਜਾ ਵੜਿੰਗ ‘ਤੇ ਬੱਸ ਬਾਡੀ ਮਾਮਲੇ ਦੀ ਨਿਯਮਤ ਕਾਰਵਾਈ ਨਾ ਹੋਣ ਦੀ ਗੱਲ ਵੀ ਉਠਾਈ। ਬੰਟੀ ਰੋਮਾਣਾ ਨੇ ਕਾਂਗਰਸ ਨੂੰ “ਕੁਰੱਪਸ਼ਨ ਦਾ ਦੂਜਾ ਨਾਮ” ਕਹਿੰਦੇ ਹੋਏ ਕਿਹਾ ਕਿ ਕਾਂਗਰਸ ਕਦੇ ਵੀ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਹੀਂ ਨਿਭਾਈ।
SSP ਦੀ ਵਾਇਰਲ ਆਡੀਓ ਮਾਮਲੇ ‘ਤੇ ਰੋਮਾਣਾ ਨੇ ਕਿਹਾ ਕਿ ਹਾਲੇ ਇਸ SSP ‘ਤੇ ਮੁਕੱਦਮਾ ਦਰਜ ਹੋਣਾ ਬਾਕੀ ਹੈ ਅਤੇ ਮਾਮਲਾ ਮਾਨਯੋਗ ਹਾਈ ਕੋਰਟ ਵਿਚ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਆਡੀਓ ਜਾਂਚ ਲਈ SFL ਲੈਬ ਭੇਜ ਦਿੱਤੀ ਹੈ, ਜੋ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਇਸ ਲਈ ਉਨ੍ਹਾਂ ਦੇ ਅਨੁਸਾਰ, ਸੱਚ ਸਾਹਮਣੇ ਆਉਣ ਤੋਂ ਬਾਅਦ ਹੀ ਸਪਸ਼ਟਤਾ ਮਿਲੇਗੀ। ਰੋਮਾਣਾ ਨੇ ਪੁਲਿਸ ਦੀ ਉਸ ਦਾਅਵੇ ‘ਤੇ ਵੀ ਸਵਾਲ ਉਠਾਇਆ ਕਿ ਆਡੀਓ AI ਨਾਲ ਬਣਾਈ ਗਈ ਹੈ।
ਉਨ੍ਹਾਂ ਨੇ ਆਡੀਓ ਨੂੰ ਲੈ ਕੇ ਸਿਆਸੀ ਤਰੱਕੀ ‘ਤੇ ਭੀ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਆਡੀਓ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝੀ ਕੀਤੀ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਖਾਕੀ ਵਰਦੀ ਵਾਲਿਆਂ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਸ ਨੂੰ ਕਿਸੇ ਹਾਲ ਵਿਚ ਬਖਸ਼ਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰ ਅਤੇ ਲੋਕਤੰਤਰੀ ਹਿੱਤਾਂ ਲਈ ਮਹੱਤਵਪੂਰਨ ਦੱਸਿਆ।
Get all latest content delivered to your email a few times a month.