IMG-LOGO
ਹੋਮ ਪੰਜਾਬ: “ਦਾਤੀਆਂ ਕਲਮਾਂ ਅਤੇ ਹਥੌੜੇ, ਕੱਠੇ ਕਰ ਲਉ ਸੰਦ ਓ ਯਾਰ”...

“ਦਾਤੀਆਂ ਕਲਮਾਂ ਅਤੇ ਹਥੌੜੇ, ਕੱਠੇ ਕਰ ਲਉ ਸੰਦ ਓ ਯਾਰ” ਨਾਲ ਪ੍ਹੋ. ਮੋਹਨ ਸਿੰਘ ਦਾ ਸੁਪਨਾ ਪੂਰਾ ਕਰੋ

Admin User - Dec 12, 2025 07:17 PM
IMG

ਲੁਧਿਆਣਾ: 12 ਦਸੰਬਰ-

ਇੰਡੀਆਨਾ(ਅਮਰੀਕਾ) ਵੱਸਦੇ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਤੇ ਉਸ ਦੀ ਜੀਵਨ ਸਾਥਣ ਨੀਰੂ ਸਹਿਰਾਅ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨਾਲ ਮੁਲਾਕਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ  ਕਿਰਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨਾਲ ਸਿੱਖਿਆ ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਤੇ ਸਾਹਿੱਤਕ ਕਲਮਕਾਰਾਂ ਨੂੰ ਯੋਗ ਅਗਵਾਈ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਥੇਬੰਦਕ ਰੂਪ ਵਿੱਚ ਸਾਡੀਆਂ ਸੰਸਥਾਵਾਂ ਨੂੰ ਵੀ ਆਪਸ ਵਿੱਚ ਸਿਰ ਜੋੜ ਕੇ ਸਰਬਪੱਖੀ ਸਮਾਜਕ, ਰਾਜਨੀਤਕ ਤੇ ਆਰਥਿਕ ਵਿਕਾਸ ਲਈ ਸਿਰ ਜੋੜਨ ਦੀ ਲੋੜ ਹੈ। ਪ੍ਹੋ. ਮੋਹਨ ਸਿੰਘ ਦੀ ਗ਼ਜ਼ਲ ਦੇ ਸ਼ਿਅਰ” ਦਾਤੀਆਂ, ਕਲਮਾਂ ਏਯਅਤੇ ਹਥੌੜੇ, ਕੱਠੇ ਕਰ ਲਉ ਸੰਦ ਓ ਯਾਰ। ਤੱਕੜੀ ਇੱਕ ਤ੍ਹਿਸ਼ੀਲ ਬਣਾਉ, ਯੁੱਧ ਕਰੋ ਪ੍ਰਚੰਡ ਓ ਯਾਰ” ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਵੱਡੀਆਂ ਲੋਕ ਲਹਿਰਾਂ ਦੀ ਅਗਵਾਈ ਹਮੇਸ਼ਾਂ ਕਲਮਕਾਰਾਂ ਨੇ ਕੀਤੀ ਹੈ। ਤੁਸੀਂ ਵੀ ਹੰਭਲਾ ਮਾਰੋ। 

ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਸਾਹਿੱਤ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਾਡੇ ਲੇਖਕ ਸਮਾਜ ਦੀ ਨਬਜ਼ ਨੂੰ ਫੜਨ ਦੀ ਥਾਂ ਪ੍ਹਦੇਸੀ ਸਿਧਾਂਤਕਾਰਾਂ ਤੋਂ ਸੇਧ ਲੈ ਰਹੇ ਹਨ। ਇਸੇ ਕਰਕੇ ਹੌਲੀ ਹੌਲੀ ਸਾਡਾ ਸਾਹਿੱਤਕ ਮਾਹੌਲ ਵੀ ਪੇਤਲੇਪਣ ਵੱਲ ਵਧ ਰਿਹਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਬਦੇਸ਼ ਵੱਸਦੇ ਲੇਖਕਾਂ ਦੀਆਂ ਉਮੀਦਾਂ ਤੇ ਪੂਰੇ ਉੱਤਰ ਸਕੀਏ। 

ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪਿਛਲੇ 50 ਸਾਲਾਂ ਦੌਰਾਨ ਲਿਖੀਆਂ ਗ਼ਜ਼ਲ ਦੀਆਂ ਅੱਠ ਪੁਸਤਕਾਂ ਦਾ ਇੱਕ ਜਿਲਦ ਵਿੱਚ ਸੰਪੂਰਨ ਗ਼ਜ਼ਲ ਸੰਗ੍ਹਹਿ “ਅੱਖਰ ਅੱਖਰ” ਤੇ ਕਾਵਿ ਸੰਗ੍ਹਹਿ “ਤਾਰਿਆਂ ਦੀ ਗੁਜ਼ਰਗਾਹ ਤੋਂ ਇਲਾਵਾ ਕੁਝ ਹੋਰ ਕਿਤਾਬਾਂ ਰਵਿੰਦਰ ਸਹਿਰਾਅ ਤੇ ਨੀਰੂ ਸਹਿਰਾਅ  ਦੰਪਤੀ  ਨੂੰ ਭੇਂਟ ਕੀਤੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.