ਤਾਜਾ ਖਬਰਾਂ
ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ (ਐੱਸ.ਏ.ਐੱਸ. ਨਗਰ) ਦੀਆਂ ਹਦਾਇਤਾਂ ਦੇ ਤਹਿਤ ਗੁਰਦਾਸਪੁਰ ਵਿੱਚ 13 ਦਸੰਬਰ 2025 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੋਕ ਅਦਾਲਤ ਦੀ ਅਗਵਾਈ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਦਿਲਬਾਗ ਸਿੰਘ ਜੌਹਲ ਕਰਨਗੇ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਦੇ ਸਕੱਤਰ ਅਤੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਕੌਮੀ ਲੋਕ ਅਦਾਲਤ ਵੱਖ-ਵੱਖ ਕਿਸਮ ਦੇ ਕੇਸਾਂ ਦੇ ਨਿਪਟਾਰੇ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਸ ਦੌਰਾਨ ਬੈਂਕ ਰਿਕਵਰੀ ਕੇਸ, ਲੇਬਰ ਵਿਵਾਦ, ਬਿਜਲੀ-ਪਾਣੀ ਸੰਬੰਧੀ ਕੇਸ, ਕਮੇਟੀ ਘਰ ਨਾਲ ਜੁੜੇ ਮਾਮਲੇ (ਜਿਵੇਂ ਸੀਵਰੇਜ, ਵਾਟਰ ਸਪਲਾਈ, ਹਾਊਸ ਟੈਕਸ, ਸਾਈਟ ਪਲਾਨ ਆਦਿ), ਸਾਰੇ ਤਰ੍ਹਾਂ ਦੇ ਸਿਵਲ ਕੇਸ, ਘੱਟ ਸਜ਼ਾ ਵਾਲੇ ਅਪਰਾਧ, ਵਿਆਹ-ਸੰਬੰਧੀ ਝਗੜੇ, ਮੋਟਰ ਐਕਸੀਡੈਂਟ ਕਲੇਮ (MACT), ਇੰਸ਼ੋਰੈਂਸ ਕਲੇਮ, ਲੈਂਡ ਐਕੂਜੀਸ਼ਨ ਮਾਮਲੇ, ਸਰਵਿਸ ਮੈਟਰ ਅਤੇ ਰੈਵੇਨਿਊ ਨਾਲ ਜੁੜੇ ਮੁਕੱਦਮੇ ਆਪਸੀ ਸਹਿਮਤੀ ਨਾਲ ਨਿਪਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਜੇ ਆਪਣਾ ਵਿਵਾਦ ਕੌਮੀ ਲੋਕ ਅਦਾਲਤ ਰਾਹੀਂ ਸੁਲਝਾਉਣਾ ਚਾਹੁੰਦੀ ਹੈ ਤਾਂ ਉਹ ਆਪਣਾ ਅਰਜ਼ੀ-ਪੱਤਰ ਸੰਬੰਧਿਤ ਅਦਾਲਤ ਵਿੱਚ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਫ਼ਤਰ (ਕਮਰਾ ਨੰਬਰ 102) ਵਿੱਚ ਦੇ ਸਕਦੀ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਲੋਕ ਅਦਾਲਤ ਰਾਹੀਂ ਹੱਲ ਕੀਤੇ ਕੇਸਾਂ ਦੀ ਕਿਸੇ ਵੀ ਉੱਚ ਅਦਾਲਤ ਵਿੱਚ ਅਪੀਲ ਨਹੀਂ ਹੁੰਦੀ, ਕਿਉਂਕਿ ਲੋਕ ਅਦਾਲਤ ਦਾ ਫ਼ੈਸਲਾ ਅੰਤਿਮ ਅਤੇ ਬੱਧਕ ਹੁੰਦਾ ਹੈ।
ਗੁਰਦਾਸਪੁਰ ਵਾਸੀਆਂ ਲਈ ਇਹ ਕੌਮੀ ਲੋਕ ਅਦਾਲਤ ਇੱਕ ਸੁਵਿਧਾਜਨਕ ਮੰਚ ਸਾਬਤ ਹੋਵੇਗੀ, ਜਿਸ ਰਾਹੀਂ ਲੰਬੇ ਸਮੇਂ ਤੋਂ ਚੱਲ ਰਹੇ ਮੁਕੱਦਮਿਆਂ ਦਾ ਤੇਜ਼, ਸਸਤਾ ਅਤੇ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ।
Get all latest content delivered to your email a few times a month.