ਤਾਜਾ ਖਬਰਾਂ
ਇਸ ਵਾਰ ਭਾਰਤ 26 ਜਨਵਰੀ ਨੂੰ ਆਪਣਾ 77ਵਾਂ ਗਣਤੰਤਰ ਦਿਵਸ ਮਨਾਏਗਾ। ਇਸ ਸਬੰਧੀ ਮੁੱਖ ਮਹਿਮਾਨਾਂ ਦੇ ਨਾਂ ਤੈਅ ਕਰ ਲਏ ਗਏ ਹਨ। ਇਸ ਵਾਰ ਸਮਾਗਮ ਵਿੱਚ ਇੱਕ ਨਹੀਂ ਸਗੋਂ ਦੋ ਮੁੱਖ ਮਹਿਮਾਨ ਸ਼ਾਮਲ ਹੋਣਗੇ। ਯੂਰਪੀ ਸੰਘ (EU) ਦੀ ਆਗੂ ਉਰਸੁਲਾ ਵਾਨ ਡੇਰ ਲੇਅਨ ਅਤੇ ਐਂਟੋਨੀਓ ਕੋਸਟਾ (ਐਂਟੋਨੀਓ ਲੁਈਸ ਸੈਂਟੋਸ ਦਾ ਕੋਸਟਾ) ਗਣਤੰਤਰ ਦਿਵਸ ਸਮਾਰੋਹ 2026 ਦੇ ਮੁੱਖ ਮਹਿਮਾਨ ਹੋਣਗੇ।
ਉਰਸੁਲਾ ਵਾਨ ਡੇਰ ਲੇਅਨ ਬਾਰੇ
ਉਰਸੁਲਾ ਵਾਨ ਡੇਰ ਲੇਅਨ ਇਸ ਸਮੇਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਹਨ। ਉਹ ਇੱਕ ਜਰਮਨ ਸਿਆਸਤਦਾਨ ਹਨ।
ਉਨ੍ਹਾਂ ਦਾ ਜਨਮ ਅਕਤੂਬਰ 1958 ਵਿੱਚ ਹੋਇਆ ਸੀ। ਲੇਅਨ ਪੇਸ਼ੇ ਤੋਂ ਇੱਕ ਡਾਕਟਰ ਹਨ ਅਤੇ 'ਕ੍ਰਿਸ਼ਚੀਅਨ ਡੈਮੋਕਰੇਟਿਕ ਯੂਨੀਅਨ' ਪਾਰਟੀ ਦੀ ਆਗੂ ਹਨ।
ਉਹ ਜਰਮਨੀ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਰੱਖਿਆ ਮੰਤਰੀ ਰਹੀ ਹਨ।
ਉਨ੍ਹਾਂ ਨੇ ਸਾਲ 2005 ਤੋਂ 2009 ਤੱਕ ਬਜ਼ੁਰਗਾਂ, ਔਰਤਾਂ ਅਤੇ ਨੌਜਵਾਨਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ 2009 ਤੋਂ 2013 ਤੱਕ ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰੀ ਅਤੇ 2013 ਤੋਂ ਰੱਖਿਆ ਮੰਤਰੀ ਵਜੋਂ ਕੰਮ ਕੀਤਾ।
ਐਂਟੋਨੀਓ ਲੁਈਸ ਸੈਂਟੋਸ ਦਾ ਕੋਸਟਾ ਬਾਰੇ
ਐਂਟੋਨੀਓ ਲੁਈਸ ਸੈਂਟੋਸ ਦਾ ਕੋਸਟਾ ਵਰਤਮਾਨ ਵਿੱਚ ਯੂਰਪੀਅਨ ਕੌਂਸਲ ਦੇ ਪ੍ਰਧਾਨ ਹਨ।
ਉਹ ਇੱਕ ਪੁਰਤਗਾਲੀ ਵਕੀਲ ਅਤੇ ਸਿਆਸਤਦਾਨ ਹਨ। ਉਨ੍ਹਾਂ ਦਾ ਜਨਮ 17 ਜੁਲਾਈ 1961 ਨੂੰ ਹੋਇਆ ਸੀ।
ਉਹ ਪਿਛਲੇ ਸਾਲ ਤੋਂ ਯੂਰਪੀਅਨ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਉਹ ਪੁਰਤਗਾਲ ਦੇ ਪ੍ਰਧਾਨ ਮੰਤਰੀ ਅਤੇ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
Get all latest content delivered to your email a few times a month.