IMG-LOGO
ਹੋਮ ਪੰਜਾਬ: ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ...

ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੀ 16ਵੀ ਮੀਟਿੰਗ ਹੋਈ

Admin User - Dec 18, 2025 08:30 PM
IMG

ਚੰਡੀਗੜ੍ਹ, 18 ਦਸੰਬਰ:

ਪੰਜਾਬ ਸਟੇਟ ਰੋਡ ਸੇਫਟੀ ਕੌਂਸਿਲ ਦੀ 16ਵੀ ਮੀਟਿੰਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਹੋਈ। ਇਸ ਮੀਟਿੰਗ ਦੌਰਾਨ ਕੌਂਸਲ ਵੱਲੋਂ 5 ਟਰਾਂਮਾ ਕੇਅਰ ਸੈਂਟਰਾਂ ਦੇ ਆਧੁਨੀਕਰਨ ਲਈ 66 ਲੱਖ ਰੁਪਏ ਦੇ ਫੰਡਜ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਈ-ਡਾਰ ਪ੍ਰੋਜੈਕਟ ਨੂੰ ਇਫੈਕਟਿਵਲੀ ਲਾਗੂ ਕਰਨ ਲਈ 415 ਸਮਾਰਟ ਫੋਨ ਪੁਲਿਸ ਵਿਭਾਗ ਵਿੱਚ ਆਈ ਓਜ ਨੂੰ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ 35 ਏ. ਐਲ. ਐਸ. ਐਬੂਲੈਂਸਜ਼ ਲਈ 14 ਕਰੋੜ ਰੁਪਏ 31 ਮਾਰਚ, 2026 ਤੱਕ ਜਾਰੀ ਕਰਨ ਦਾ ਫੈਸਲਾ ਵੀ ਕੌਂਸਲ ਵਲੋਂ ਲਿਆ ਗਿਆ।


ਅੱਜ ਇੱਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿਚ ਵਿਸਥਾਰ ਸਹਿਤ ਈ-ਡਾਰ ਪ੍ਰੋਜੈਕਟ ਸਬੰਧੀ, ਬਲੈਕ ਸਪਾਟ ਦੀ ਰੈਕਟੀਫਿਕੇਸ਼ਨ ਸਬੰਧੀ ਮੁੱਦਿਆ ਤੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਸਕੀਮਾ ਗੁਡ ਸਮਾਰਟੀਅਨ ਨੂੰ ਅਵਾਰਡ ਦੇਣ ਸਬੰਧੀ, ਹਿਟ ਐਂਡ ਰੰਨ ਦੇ ਪ੍ਰਭਾਵਿਤ ਵਿਅਕਤੀਆਂ ਨੂੰ ਲਾਭ ਦੇਣ ਸਬੰਧੀ, ਰੋਡ ਐਕਸਡੈਂਟ ਦੇ ਪ੍ਰਭਾਵਿਤ ਵਿਅਕਤੀਆਂ ਮੁਫਤ ਇਲਾਜ, ਫਰਿਸ਼ਤੇ ਸਕੀਮ ਵੀ ਵਿਸਥਾਰ ‘ਚ ਵਿਚਾਰ ਵਟਾਂਦਰਾ ਕੀਤਾ ਗਿਆ। 

ਇਸ ਤੋਂ ਇਲਾਵਾ ਇਲੈਕਟ੍ਰਨਿਕਸ ਇਕਪੂਮੈਂਟ, ਇੰਟਰਾਸੈਪਟਰਜ਼, ਰਿਕਵਰੀ ਵੈਨਜ਼ ਐਲਕੋਮੀਟਰ ਜਲਦੀ ਤੋਂ ਜਲਦੀ ਖ੍ਰੀਦਣ ਦੇ ਨਿਰਦੇਸ਼ ਦਿੱਤੇ ਗਏ ਤਾਂ ਜ਼ੋ ਇਨਫੋਰਸਮੈਂਟ ਦੇ ਕੰਮ ਵਿੱਚ ਸੁਧਾਰ ਲਿਆਂਦਾ ਜਾ ਸਕੇ। 

ਇਸ ਤੋਂ ਇਲਾਵਾ ਈ-ਡਾਰ ਪ੍ਰੋਜੈਕਟ ਨੂੰ ਇਫੈਕਟਿਵਲੀ ਲਾਗੂ ਕਰਨ ਲਈ 415 ਸਮਾਰਟ ਫੋਨ ਪੁਲਿਸ ਵਿਭਾਗ ਵਿੱਚ ਆਈ ਓਜ ਨੂੰ ਦੇਣ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ 5 ਟਰਾਂਮਾ ਕੇਅਰ ਸੈਂਟਰਾਂ ਦੇ ਆਧੁਨੀਕਰਨ ਲਈ 66 ਲੱਖ ਰੁਪਏ ਦੇ ਫੰਡਜ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 35 ਏ. ਐਲ. ਐਸ. ਐਬੂਲੈਂਸਜ਼ ਲਈ 14 ਕਰੋੜ ਰੁਪਏ 31 ਮਾਰਚ,2026 ਤੱਕ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।


ਕੌਂਸਲ ਵਲੋਂ ਇਹ ਵੀ ਫੈਸਲਾ ਗਿਆ ਕਿ ਇਸ ਧੁੰਦ ਦੇ ਸੀਜ਼ਨ ਦੌਰਾਨ ਭਿਆਨਕ ਐਕਸੀਡੈਂਟਲ ਨੂੰ ਰੋਕਣ ਲਈ ਵਾਈਟ ਲੇਅਰ, ਰਿਫਲੈਕਟਰ ਟੇਪ, ਰੋਡ ਮਾਰਕਿੰਗ ਲਾਈਟਸ ਦਾ ਕੰਮ ਸਬੰਧਤ ਰੋਡ ਓਨਿੰਗ ਏਜੈਂਸੀ ਵਲੋਂ ਕੰਮ ਇੱਕ ਹਫਤੇ ਵਿੱਚ ਮੁਕੰਮਲ ਕਰਨਗੇ। ਇਸ ਕੰਮ ਲਈ ਜੇਕਰ ਜਰੂਰਤ ਹੋਵੇ ਤਾਂ ਇੱਕ ਲੱਖ ਰੁਪਏ ਸਬੰਧਤ ਡਿਪਟੀ ਕਮਿਸ਼ਨਰ ਉਨ੍ਹਾ ਮੌਜ਼ੂਦ ਰੋਡ ਸੇਫਟੀ ਫੰਡ ਵਿਚੋਂ ਰਲੀਜ ਕਰਨਗੇ।


ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਧੁੰਦ ਦੇ ਮੌਸਮ ਦੌਰਾਨ ਲਾਈਟਾਂ ਆਦਿ ਨਾ ਹੋਣ ਕਾਰਨ ਜੇਕਰ ਐਕਸੀਡੈਂਟ ਹੁੰਦਾ ਹੈ ਤਾਂ ਇਸ ਦੀ ਨਿੱਜੀ ਜਿੰਮੇਵਾਰੀ ਉਸ ਰੋਡ ਦੇ ਚੀਫ ਇੰਜਨੀਅਰ ਦੀ ਹੋਵੇਗੀ।


ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਹਿਟ ਐਂਡ ਰਨ ਸਕੀਮ ਨੂੰ ਅੱਛੇ ਤਰੀਕੇ ਲਾਗੂ ਕਰਨ ਲਈ ਅਗਲੇ ਦੋ ਮਹੀਨਿਆ ਦੌਰਾਨ ਮੁੱਖ ਜਿਲ੍ਹਾ ਹੈਡਕੁਆਟਰਜ਼ ਤੇ ਔਰੀਐਨਟੇਸ਼ਨ/ਟ੍ਰਨਿੰਗ ਪ੍ਰੋਗਰਾਮ ਚਲਾਏ ਜਾਣਗੇ ਤਾਂ ਪ੍ਰਭਾਵਿਤ ਵਿਅੱਕਤੀਆਂ ਨੂੰ ਇਸ ਸਕੀਮ ਦਾ ਬਣਦਾ ਲਾਭ ਮਿਲ ਸਕੇ।


ਨੈਸ਼ਨਲ ਰੋਡ ਸੇਫਟੀ ਮਹੀਨਾ, 2026 ਮਨਾਉਣ ਲਈ ਵੱਖ-ਵੱਖ ਵਿਭਾਗਾ ਜਿਵੇਂਕਿ ਟ੍ਰੈਫਿਕ ਪੁਲਿਸ, ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ ਅਤੇ ਵੱਖ—ਵੱਖ ਐਨ ਜੀ ਓਜ਼ ਨੂੰ ਵੱਧ ਚੜਕੇ ਕੰਮ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਇਹ ਪ੍ਰੋਗਰਾਮ ਪੂਰੇ ਜਨਵਰੀ ਮਹੀਨੇ ਦੌਰਾਨ ਕੀਤੇ ਜਾਣਗੇ।  


ਇਸ ਮੀਟਿੰਗ ਵਿੱਚ ਸ਼੍ਰੀ ਵਰੁਣ ਰੂਜਮ, ਆਈ.ਏ.ਐਸ. ਪ੍ਰਬੰਧਕੀ ਸਕੱਤਰ ਟਰਾਂਸਪੋਰਟ, ਸ਼੍ਰੀ ਆਰ.ਵੈਂਕਟ ਰਤਨਮ, ਆਈ.ਏ.ਐਸ.(ਰਿਟਾ.) ਡਾਇਰੈਕਟਰ ਜਨਰਲ ਲੀਡ ਏਜੈਸੀ ਆਨ ਰੋਡ ਸੇਫਟੀ, ਪੰਜਾਬ, ਸ਼੍ਰੀ ਏ.ਐਸ.ਰਾਏ, ਸਪੈਸ਼ਲ ਡੀ ਜੀ ਪੀ ਟ੍ਰੈਫਿਕ, ਸ਼੍ਰੀਮਤੀ ਪ੍ਰਨੀਤ ਸ਼ੇਰਗਿਲ, ਆਈ.ਏ.ਐਸ. ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਰੋਡ ਸੇਫਟੀ ਦੇ ਸੰਯੁਕਤ ਸਕੱਤਰਜ਼, ਚੀਫ ਇੰਜੀਨੀਅਰ ਸਥਾਨਕ ਸਕਰਾਰ, ਐਨ ਐਚ.ਏ. ਆਈ, ਸਿਹਤ ਵਿਭਾਗ, ਸਿਖਿਆ ਵਿਭਾਗ, ਲੋਕ ਨਿਰਮਾਣ ਵਿਭਾਗ ਦੇ ਨੁਮਾਇੰਦਿਆ ਨੇ ਭਾਗ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.