ਤਾਜਾ ਖਬਰਾਂ
ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਉਡਾਣਾਂ ਦੇ ਸੰਚਾਲਨ ’ਤੇ ਭਾਰੀ ਅਸਰ ਪਿਆ। ਘੱਟ ਦ੍ਰਿਸ਼ਟੀ ਕਾਰਨ ਕੁੱਲ 97 ਉਡਾਣਾਂ ਨੂੰ ਰੱਦ ਕਰਨਾ ਪਿਆ, ਜਿਨ੍ਹਾਂ ਵਿੱਚ 48 ਆਗਮਨ ਅਤੇ 49 ਰਵਾਨਗੀਆਂ ਸ਼ਾਮਲ ਸਨ। ਇਸ ਤੋਂ ਇਲਾਵਾ 200 ਤੋਂ ਵੱਧ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲੀਆਂ।
ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਮੁਤਾਬਕ, ਹਵਾਈ ਅੱਡੇ ਤੋਂ ਰਵਾਨਗੀ ਲਈ ਉਡਾਣਾਂ ਦਾ ਔਸਤ ਦੇਰੀ ਸਮਾਂ ਕਰੀਬ 23 ਮਿੰਟ ਦਰਜ ਕੀਤਾ ਗਿਆ। ਹਾਲਾਂਕਿ, ਦਿੱਲੀ ਹਵਾਈ ਅੱਡੇ ਦੇ ਆਪਰੇਟਰ DIAL ਨੇ X (ਪਹਿਲਾਂ ਟਵਿੱਟਰ) ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਹਾਲਾਤਾਂ ਦੇ ਬਾਵਜੂਦ ਹਵਾਈ ਅੱਡੇ ’ਤੇ ਕਾਰਜ ਸੁਚਾਰੂ ਢੰਗ ਨਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ DIAL ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ IGIA ਦਾ ਸੰਚਾਲਨ ਕਰਦਾ ਹੈ, ਜਿੱਥੇ ਆਮ ਦਿਨਾਂ ਵਿੱਚ ਲਗਭਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਨਾ ਸਿਰਫ਼ ਦਿੱਲੀ, ਸਗੋਂ ਦੇਸ਼ ਦੇ ਹੋਰ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਦੇ ਸੰਚਾਲਨ ਵਿੱਚ ਰੁਕਾਵਟ ਆ ਰਹੀ ਹੈ।
Get all latest content delivered to your email a few times a month.