ਤਾਜਾ ਖਬਰਾਂ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਕਾਮਯਾਬੀ ਹਾਸਲ ਕਰਦਿਆਂ ਬੁੱਧਵਾਰ ਨੂੰ ਆਪਣੇ ਸਭ ਤੋਂ ਤਾਕਤਵਰ ਅਤੇ ਭਾਰੀ ਲਾਂਚ ਵਾਹਨ LVM3-M6 ਰਾਹੀਂ ਅਮਰੀਕਾ ਦਾ ਸੰਚਾਰ ਉਪਗ੍ਰਹਿ ਬਲੂਬਰਡ ਬਲਾਕ-2 ਸਫਲਤਾਪੂਰਵਕ ਲਾਂਚ ਕੀਤਾ। ਇਹ ਮਿਸ਼ਨ ਇੱਕ ਮਹੱਤਵਪੂਰਨ ਵਪਾਰਕ ਉਡਾਣ ਸੀ, ਜਿਸ ਰਾਹੀਂ ਇਸਰੋ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਇਸਰੋ ਅਨੁਸਾਰ, ਉਪਗ੍ਰਹਿ ਨੂੰ ਨਿਰਧਾਰਤ ਕਕਸ਼ਾ ਵਿੱਚ ਬਿਲਕੁਲ ਸਹੀ ਢੰਗ ਨਾਲ ਸਥਾਪਿਤ ਕਰ ਦਿੱਤਾ ਗਿਆ ਹੈ। ‘ਬਾਹੂਬਲੀ’ ਨਾਮ ਨਾਲ ਮਸ਼ਹੂਰ ਇਹ ਰਾਕੇਟ ਦੋ ਸ਼ਕਤੀਸ਼ਾਲੀ S200 ਠੋਸ ਬੂਸਟਰਾਂ ਨਾਲ ਲੈਸ ਹੈ, ਜੋ ਲਾਂਚ ਦੌਰਾਨ ਇਸ ਨੂੰ ਬੇਹੱਦ ਤਾਕਤ ਪ੍ਰਦਾਨ ਕਰਦੇ ਹਨ।
24 ਘੰਟਿਆਂ ਦੀ ਉਲਟੀ ਗਿਣਤੀ ਪੂਰੀ ਹੋਣ ਮਗਰੋਂ, 43.5 ਮੀਟਰ ਉੱਚਾ LVM3 ਰਾਕੇਟ ਸਵੇਰੇ 8 ਵਜੇ 55 ਮਿੰਟ ‘ਤੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਸਫਲਤਾਪੂਰਵਕ ਆਕਾਸ਼ ਵੱਲ ਰਵਾਨਾ ਹੋਇਆ। ਇਹ ਲਾਂਚ ਇਸਰੋ ਲਈ ਤਕਨੀਕੀ ਕਾਬਲੀਆਂ ਅਤੇ ਵਪਾਰਕ ਪੁਲਾੜ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਇਆ।
Get all latest content delivered to your email a few times a month.