ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਅਗੂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇੱਕ “ਇਵੈਂਟ ਮੈਨੇਜਮੈਂਟ ਕੰਪਨੀ” ਵਾਂਗ ਕੰਮ ਕਰ ਰਹੀ ਹੈ ਅਤੇ ਇਹ ਲੋਕਾਂ ਲਈ ਅਸਲ ਸਰਕਾਰ ਵਾਂਗ ਨਹੀਂ ਹੈ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਬੁਲਾਏ ਜਾਣ ਵਾਲੇ ਵਿਸ਼ੇਸ਼ ਸੈਸ਼ਨਾਂ ਨੂੰ ਮੀਡੀਆ ਸਟੰਟ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸੈਸ਼ਨ ਪੰਜਾਬੀਆਂ ਲਈ ਕੋਈ ਅਸਲ ਲਾਭ ਨਹੀਂ ਲਿਆਉਂਦੇ। ਬਾਦਲ ਨੇ ਇਹ ਵੀ ਯਾਦ ਦਿਵਾਇਆ ਕਿ ਪਹਿਲਾਂ ਦੇ ਸੈਸ਼ਨਾਂ ਵਿੱਚ ਵੀ BBMB, RDF, ਨਸ਼ਿਆਂ ਅਤੇ ਹੜ੍ਹ ਪੀੜਤਾਂ ਲਈ ਪਾਸ ਕੀਤੇ ਪ੍ਰਸਤਾਵਾਂ 'ਤੇ ਕੋਈ ਢੰਗ ਦਾ ਅਮਲ ਨਹੀਂ ਕੀਤਾ ਗਿਆ।
ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਸਰਕਾਰ ਸਪੱਸ਼ਟ ਜਵਾਬ ਦੇਵੇ ਕਿ ਝੂਠੇ ਪ੍ਰਚਾਰ ਅਤੇ ਮਸ਼ਹੂਰੀ ਤੋਂ ਇਲਾਵਾ ਲੋਕਾਂ ਦੇ ਹੱਕ ਵਿੱਚ ਅਸਲ ਕੰਮ ਕੀ ਕੀਤਾ ਜਾ ਰਿਹਾ ਹੈ। ਖ਼ਾਸ ਤੌਰ 'ਤੇ ਮਨਰੇਗਾ ਸਕੀਮ ਦੇ ਮਾਮਲੇ ਵਿੱਚ ਆਪ ਸਰਕਾਰ ਦਾ ਰਿਕਾਰਡ ਨਿਰਾਸ਼ਾਜਨਕ ਹੈ। ਗਰੀਬਾਂ ਨੂੰ ਸਿਰਫ਼ ਸਾਲਾਨਾ 25–30 ਦਿਨਾਂ ਦਾ ਕੰਮ ਮਿਲਦਾ ਹੈ, ਜੋ ਕਿ ਦੇਸ਼ ਦੇ ਹੋਰ ਸੂਬਿਆਂ ਨਾਲੋਂ ਘੱਟ ਹੈ। ਇਸਦੇ ਇਲਾਵਾ, ਸਰਕਾਰ ਸੂਬੇ ਵੱਲੋਂ ਦਿੱਤੀ ਜਾਣ ਵਾਲੀ 10 ਫੀਸਦੀ ਰਕਮ ਦੇਣ ਵਿੱਚ ਵੀ ਅਸਫ਼ਲ ਰਹੀ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਦੇ “ਕਿਰਤੀ ਮਜ਼ਦੂਰ ਭਾਈਚਾਰੇ” ਨੂੰ ਤਮਾਸ਼ੇ ਦੀ ਨਹੀਂ, ਸੱਚੀ ਅਤੇ ਲਗਾਤਾਰ ਰੋਜ਼ਗਾਰ ਦੀ ਲੋੜ ਹੈ, ਜੋ ਇਸ ਸਰਕਾਰ ਵੱਲੋਂ ਉਡਾਏ ਗਏ ਕਰੋੜਾਂ ਰੁਪਏ ਪ੍ਰਚਾਰ ਤੇ ਵਿਗਿਆਪਨ ਵਿੱਚ ਸਿਰਫ਼ ਖ਼ਰਚ ਕੀਤੇ ਗਏ।
Get all latest content delivered to your email a few times a month.