ਤਾਜਾ ਖਬਰਾਂ
ਸ੍ਰੀ ਕੀਰਤਪੁਰ ਸਾਹਿਬ 8 ਜਨਵਰੀ-( ਚੋਵੇਸ਼ ਲਟਾਵਾ ) ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗਮਪੁਰ ਵਿਖੇ ਹੋ ਰਹੀ ਮਾਈਨਿੰਗ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਅਮਨੋ ਸਾਹਮਣੇ ਹੋ ਗਈਆਂ ਜਿਸ ਵਿੱਚ ਪਿੰਡ ਵਾਸੀਆਂ ਦੇ ਕਹਿਣ ਤੇ ਪੁਲਿਸ ਨੂੰ ਦੱਸਣ ਅਨੁਸਾਰ ਗੋਲੀਬਾਜੀ ਦੀ ਆਵਾਜ਼ ਸੁਣਾਈ ਦਿੱਤੀ ਅਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਦਰਖਾਸਤ ਦੇਣ ਵਾਲੇ ਵੱਲੋਂ ਦੱਸਿਆ ਗਿਆ ਕਿ ਟਰਾਂਸਪੋਰਟਰਾਂ ਨੂੰ ਰੋਕ ਕੇ ਗਾਲੀ ਗਲੋਚ ਕੀਤਾ ਗਿਆ ਜਿਸ ਦੇ ਤਹਿਤ ਸਥਾਨਕ ਪੁਲਿਸ ਨੇ ਬਿਆਨ ਦਰਜ ਕਰਕੇ ਪਰਚਾ ਦਰਜ ਕਰ ਦਿੱਤਾ ਜਿਸ ਵਿੱਚ ਸ਼੍ਰੀ ਕਿਰਤਪੁਰ ਸਾਹਿਬ ਦੇ ਅਧੀਨ ਆਉਂਦੇ ਪੰਜ ਪਿੰਡਾਂ ਵਿੱਚੋਂ ਇੱਕ ਪਿੰਡ ਦੇ ਐਮਸੀ ਹਿਮਾਂਸ਼ੂ ਟੰਡਨ ਜੋ ਕਿ ਮੌਜੂਦਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਨ ਉੱਤੇ ਮੁਕਦਮਾ ਦਰਜ ਕੀਤਾ ਹੈ ਪੁਲਿਸ ਵੱਲੋਂ ਕੀਤੀ ਐਫਆਈਆਰ ਦੇ ਮੁਤਾਬਕ ਮੁਕਦਮਾ ਨੰਬਰ ਪੰਜ ਦਰਜ ਕੀਤਾ ਗਿਆ ਜਿਸ ਵਿੱਚ ਦੋ ਹੋਰ ਵਿਅਕਤੀਆਂ ਦੇ ਨਾਮ ਮੌਜੂਦ ਹਨ ਅਤੇ ਬਾਕੀ ਵਿਅਕਤੀ ਨਾਮਲੂਮਾਂ ਤੇ ਮੁਕਦਮਾ ਦਰਜ ਕੀਤਾ ਜਿਸ ਤਹਿਤ ਅੱਜ ਸ਼੍ਰੀ ਕੀਰਤਪੁਰ ਸਾਹਿਬ ਦੇ ਸਮੂਹ ਕਾਂਗਰਸੀ ਵੱਲੋਂ ਇਸ ਪਰਚੇ ਨੂੰ ਸਿਆਸਤ ਦੀ ਭੇਂਟ ਦੱਸਿਆ ਹੈ ਅਤੇ ਹੱਥ ਖੜੇ ਕਰਕੇ ਝੂਠਾ ਪਰਚਾ ਦਰਜ ਕਰਨ ਦਾ ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੂ ਟੰਡਨ ਨਜਾਇਜ਼ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਜਾ ਗੋਲੀ ਚਲਾਉਣ ਵਾਲਾ ਵਿਅਕਤੀ ਨਹੀਂ ਹੈ ਉਸ ਦਾ ਚਾਲ ਚਲਣ ਸ਼ਹਿਰ ਦੇ ਵਿੱਚ ਬਹੁਤ ਵਧੀਆ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੇ ਉਸ ਨੂੰ ਐਮਸੀ ਬਣਾਇਆ ਹੈ ਇਸ ਦੇ ਨਾਲ ਹੀ ਵਧੀਆ ਕਾਰਗੁਜਾਰੀ ਕਾਰਨ ਉਹ ਬਲਾਕ ਕਾਂਗਰਸ ਦਾ ਪ੍ਰਧਾਨ ਵੀ ਹੈ ਹਿਮਾਂਸ਼ੂ ਟੰਡਨ ਦੇ ਹੱਕ ਵਿੱਚ ਅੱਜ ਸ਼੍ਰੀ ਕੀਰਤਪੁਰ ਸਾਹਿਬ ਦੇ ਬਾਜ਼ਾਰ ਵਿੱਚੋਂ ਵਿਜੇ ਬਜਾਜ ਅਮਿਤ ਚਾਵਲਾ ਪਾਲੀ ਸ਼ਾਹ ਕੋੜਾ ਨਿਤਿਨ ਕੁਮਾਰ ਮਲਕੀਤ ਸਿੰਘ ਰੋਹਿਤ ਕੋੜਾ ਅਭਿਨਵ ਟੰਡਨ ਤੋਂ ਇਲਾਵਾ ਹੋਰ ਸ਼ਹਿਰ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ ਉਹਨਾਂ ਮੰਗ ਕੀਤੀ ਕਿ ਹਿਮਾਂਸ਼ੂ ਟੰਡਨ ਅਤੇ ਉਸਦੇ ਸਾਥੀਆਂ ਨੂੰ ਨਜਾਇਜ਼ ਮਾਈਨਿੰਗ ਰੋਕਣ ਲਈ ਇਡੀ ਵੱਡੀ ਸਜ਼ਾ ਪਰਚਾ ਦੇ ਕੇ ਦਿੱਤੀ ਗਈ ਹੈ ਜਿਸ ਨੂੰ ਉਹਨਾਂ ਨੇ ਵਧੀਕੀ ਦੱਸਿਆ ਹੈ ਅਤੇ ਇਹ ਪਰਚਾ ਸਿਆਸਤ ਦੀ ਭੇਂਟ ਚੜਿਆ ਹੈ ਉਹਨਾਂ ਦੱਸਿਆ ਕਿ ਹਿਮਾਂਸ਼ੂ ਟੰਡਨ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸ ਸਿਆਸੀ ਪਰਚਾ ਰੱਦ ਹੋਣਾ ਚਾਹੀਦਾ ਹੈ
Get all latest content delivered to your email a few times a month.