ਤਾਜਾ ਖਬਰਾਂ
ਪਾਕਿਸਤਾਨ ਗਈ ਸਰਬਜੀਤ ਕੌਰ ਦੇ ਨਿਕਾਹ ਨੂੰ ਲੈ ਕੇ ਨਵਾਂ ਕਾਨੂੰਨੀ ਮੋੜ ਆ ਗਿਆ ਹੈ। ਉਸਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਨਾਸਿਰ ਹੁਸੈਨ ਨਾਲ ਹੋਏ ਨਿਕਾਹ ਨੂੰ ਗੈਰਕਾਨੂੰਨੀ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਰਬਜੀਤ ਕੌਰ ਨੇ ਆਪਣੇ ਭਾਰਤੀ ਵਿਆਹ ਤੋਂ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਲਿਆ, ਇਸ ਲਈ ਉਸਦਾ ਨਵਾਂ ਨਿਕਾਹ ਕਾਨੂੰਨੀ ਤੌਰ ‘ਤੇ ਵੈਧ ਨਹੀਂ ਬਣਦਾ। ਵਕੀਲ ਮੁਤਾਬਕ ਪਾਕਿਸਤਾਨ ਦੀਆਂ ਸੰਵਿਧਾਨਕ ਅਤੇ ਸ਼ਰੀਅਤ ਅਦਾਲਤਾਂ ਦੇ ਨਿਯਮਾਂ ਅਨੁਸਾਰ ਕਿਸੇ ਵਿਆਹੁਤਾ ਗੈਰ-ਮੁਸਲਿਮ ਔਰਤ ਨੂੰ ਇਸਲਾਮ ਕਬੂਲ ਕਰਨ ਤੋਂ ਬਾਅਦ ਮੁਸਲਿਮ ਮਰਦ ਨਾਲ ਨਿਕਾਹ ਕਰਨ ਲਈ ਪਹਿਲਾਂ ਘਰੇਲੂ ਕਾਨੂੰਨ ਅਨੁਸਾਰ ਤਲਾਕ ਲੈਣਾ ਲਾਜ਼ਮੀ ਹੁੰਦਾ ਹੈ।
ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਕਿ ਜੇਕਰ ਪਿਛਲਾ ਵਿਆਹ ਕਾਨੂੰਨੀ ਤੌਰ ‘ਤੇ ਖਤਮ ਨਾ ਹੋਵੇ ਤਾਂ ਨਵੇਂ ਵਿਆਹ ਤੋਂ ਬਾਅਦ ਬਣੇ ਸਰੀਰਕ ਸੰਬੰਧ ਇਸਲਾਮੀ ਕਾਨੂੰਨ ਅਨੁਸਾਰ “ਜ਼ਿਨਾਹ” ਦੇ ਸ਼੍ਰੇਣੀ ਵਿੱਚ ਆ ਸਕਦੇ ਹਨ। ਇਸ ਲਈ ਨਾਸਿਰ ਹੁਸੈਨ ਖ਼ਿਲਾਫ਼ ਅਪਰਾਧਿਕ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ।
ਕਰਨੈਲ ਸਿੰਘ ਨੇ ਅਦਾਲਤ ਕੋਲ ਬੇਨਤੀ ਕੀਤੀ ਹੈ ਕਿ ਸਰਬਜੀਤ ਕੌਰ ਨੂੰ ਵਾਪਸ ਭਾਰਤ ਭੇਜਣ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਉਸਦੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਨਾਲ ਹੀ ਪਟੀਸ਼ਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ਾਂ ਦੀ ਜਾਂਚ ਲਈ ਤਸਵੀਰਾਂ, ਵੀਡੀਓਜ਼ ਅਤੇ ਵਿੱਤੀ ਸਬੂਤ ਵੀ ਪੇਸ਼ ਕੀਤੇ ਗਏ ਹਨ।
ਪਟੀਸ਼ਨ ਵਿੱਚ ਇਹ ਵੀ ਦਰਜ ਹੈ ਕਿ ਮਾਮਲੇ ਦੀ ਸੁਣਵਾਈ ਤੱਕ ਸਰਬਜੀਤ ਕੌਰ ਨੂੰ ਵੂਮੈਨ ਸ਼ੈਲਟਰ ਹੋਮ ਭੇਜਿਆ ਜਾਵੇ ਅਤੇ ਕਾਲ ਰਿਕਾਰਡਿੰਗਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ।
Get all latest content delivered to your email a few times a month.