ਤਾਜਾ ਖਬਰਾਂ
ਦੇਸ਼ ਦੇ 10 ਰਾਜਾਂ ਦੀਆਂ 37 ਰਾਜ ਸਭਾ ਸੀਟਾਂ ਲਈ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ। ਇਸ ਮੌਕੇ ਕਾਂਗਰਸ ਨੇ ਆਪਣੇ 6 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇੱਕ ਵਾਰ ਫਿਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਤੇਲੰਗਾਨਾ ਤੋਂ ਉਮੀਦਵਾਰ ਬਣਾਇਆ ਹੈ।
ਸਮਾਜਿਕ ਸਮੀਕਰਨਾਂ 'ਤੇ ਦਿੱਤਾ ਜ਼ੋਰ
ਕਾਂਗਰਸ ਨੇ ਆਪਣੀ ਸੂਚੀ ਵਿੱਚ ਵੱਖ-ਵੱਖ ਵਰਗਾਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਛੱਤੀਸਗੜ੍ਹ ਤੋਂ ਆਦਿਵਾਸੀ ਭਾਈਚਾਰੇ ਦੀ ਫੂਲੋ ਦੇਵੀ ਅਤੇ ਹਰਿਆਣਾ ਤੋਂ ਦਲਿਤ ਸਮਾਜ ਨਾਲ ਸਬੰਧਤ ਕਰਮਵੀਰ ਬੌਧ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਰਾਜਵਾਰ ਉਮੀਦਵਾਰਾਂ ਦੀ ਸੂਚੀ:
ਕਾਂਗਰਸ ਨੇ ਤੇਲੰਗਾਨਾ, ਤਾਮਿਲਨਾਡੂ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਲਈ ਆਪਣੇ ਪੱਤੇ ਖੋਲ੍ਹ ਦਿੱਤੇ ਹਨ:
ਤੇਲੰਗਾਨਾ: ਅਭਿਸ਼ੇਕ ਮਨੂ ਸਿੰਘਵੀ ਅਤੇ ਵੇਮ ਨਰਿੰਦਰ ਰੈੱਡੀ।
ਛੱਤੀਸਗੜ੍ਹ: ਫੂਲੋ ਦੇਵੀ (ਆਦਿਵਾਸੀ ਚਿਹਰਾ)।
ਹਰਿਆਣਾ: ਕਰਮਵੀਰ ਬੌਧ (ਦਲਿਤ ਚਿਹਰਾ)।
ਹਿਮਾਚਲ ਪ੍ਰਦੇਸ਼: ਅਨੁਰਾਗ ਸ਼ਰਮਾ।
ਤਾਮਿਲਨਾਡੂ: ਐਮ. ਕ੍ਰਿਸਟੋਫਰ ਤਿਲਕ।
ਅਭਿਸ਼ੇਕ ਮਨੂ ਸਿੰਘਵੀ ਨੂੰ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ, ਜਦਕਿ ਤੇਲੰਗਾਨਾ ਤੋਂ ਦੂਜੇ ਉਮੀਦਵਾਰ ਵੇਮ ਨਰਿੰਦਰ ਰੈੱਡੀ ਮੁੱਖ ਮੰਤਰੀ ਰੇਵੰਤ ਰੈੱਡੀ ਦੇ ਭਰੋਸੇਮੰਦ ਸਾਥੀ ਹਨ। ਰੈੱਡੀ ਮੌਜੂਦਾ ਸਮੇਂ ਵਿੱਚ ਤੇਲੰਗਾਨਾ ਕਾਂਗਰਸ ਦੇ ਉਪ-ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਸੀਟਾਂ ਲਈ ਨਾਮਜ਼ਦਗੀ ਦੀ ਅੰਤਿਮ ਮਿਤੀ 5 ਮਾਰਚ ਹੈ। ਭਾਜਪਾ ਅਤੇ ਕਾਂਗਰਸ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ, ਜਿਸ ਨਾਲ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।
Get all latest content delivered to your email a few times a month.