IMG-LOGO
ਹੋਮ ਪੰਜਾਬ: ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ਰਤਾਂ ਨੇ ਵਧਾਈ ਪਰੇਸ਼ਾਨੀ,...

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ਰਤਾਂ ਨੇ ਵਧਾਈ ਪਰੇਸ਼ਾਨੀ, ਇਕੱਲੇ ਬਜ਼ੁਰਗਾਂ ਤੇ ਛੜਿਆਂ ਨੂੰ ਨਹੀਂ ਮਿਲ ਰਿਹਾ ਸਿਹਤ ਕਾਰਡ

Admin User - Mar 13, 2026 06:57 PM
IMG

ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਮਕਸਦ ਲੋਕਾਂ ਨੂੰ ਵੱਡੀਆਂ ਬਿਮਾਰੀਆਂ ਦੇ ਇਲਾਜ ਲਈ ਆਰਥਿਕ ਸਹਾਇਤਾ ਦੇਣਾ ਹੈ, ਪਰ ਯੋਜਨਾ ਨਾਲ ਜੁੜੀਆਂ ਕੁਝ ਸਖਤ ਸ਼ਰਤਾਂ ਕਈ ਲਾਭਪਾਤਰੀਆਂ ਲਈ ਮੁਸੀਬਤ ਬਣ ਰਹੀਆਂ ਹਨ। ਖਾਸ ਕਰਕੇ ਉਹ ਬਜ਼ੁਰਗ, ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਅਤੇ ਅਜੇ ਤੱਕ ਵਿਆਹ ਨਾ ਕਰਵਾਉਣ ਵਾਲੇ ਪੁਰਸ਼ ਜਿਹੜੇ ਘਰਾਂ ਵਿੱਚ ਇਕੱਲੇ ਰਹਿੰਦੇ ਹਨ, ਉਹ ਸਿਹਤ ਕਾਰਡ ਬਣਵਾਉਣ ਤੋਂ ਵਾਂਝੇ ਰਹਿ ਰਹੇ ਹਨ।

ਯੋਜਨਾ ਦੇ ਨਿਯਮਾਂ ਮੁਤਾਬਕ ਰਜਿਸਟਰੇਸ਼ਨ ਲਈ ਪਰਿਵਾਰ ਦੇ ਘੱਟੋ-ਘੱਟ ਦੋ ਮੈਂਬਰ ਹੋਣ ਲਾਜ਼ਮੀ ਹਨ। ਇਸ ਕਾਰਨ ਕਈ ਲੋਕ ਸੁਵਿਧਾ ਕੇਂਦਰਾਂ ’ਚ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਵੀ ਸਿਹਤ ਕਾਰਡ ਨਹੀਂ ਬਣਵਾ ਸਕਦੇ। ਇਸ ਨਾਲ ਉਹ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਤੋਂ ਵੰਚਿਤ ਰਹਿ ਜਾਂਦੇ ਹਨ।

ਬਠਿੰਡਾ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਸਿਹਤ ਕਾਰਡ ਬਣਵਾ ਚੁੱਕੇ ਹਨ ਅਤੇ ਦੋ ਹਜ਼ਾਰ ਤੋਂ ਵੱਧ ਮਰੀਜ਼ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਪਰ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਅਤੇ ਔਰਤਾਂ ਲਈ ਇਹ ਸਹੂਲਤ ਹਾਲੇ ਵੀ ਦੂਰ ਦੀ ਗੱਲ ਬਣੀ ਹੋਈ ਹੈ। ਕਈ ਲੋਕ ਵਾਰ-ਵਾਰ ਸੁਵਿਧਾ ਕੇਂਦਰਾਂ ਦੇ ਚੱਕਰ ਲਗਾ ਰਹੇ ਹਨ, ਪਰ ਨਿਯਮਾਂ ਦੀ ਪੇਚੀਦਗੀ ਕਰਕੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਹੋ ਰਹੀ।

ਇਸ ਸਬੰਧੀ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਂਸ਼ਲ ਨੇ ਦੱਸਿਆ ਕਿ ਇਹ ਮਸਲਾ ਸਰਕਾਰ ਦੇ ਧਿਆਨ ਵਿੱਚ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿੱਚ ਹਸਪਤਾਲ ਆਉਣ ਵਾਲੇ ਇਕੱਲੇ ਬਜ਼ੁਰਗਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਪਰ ਸਿਹਤ ਕਾਰਡ ਸਰਕਾਰ ਦੇ ਮੌਜੂਦਾ ਨਿਯਮਾਂ ਅਨੁਸਾਰ ਹੀ ਬਣ ਸਕਦੇ ਹਨ।

ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਮਨੁੱਖਤਾ ਦੇ ਨਜ਼ਰੀਏ ਨਾਲ ਸੋਚਦੇ ਹੋਏ ਯੋਜਨਾ ਦੇ ਨਿਯਮਾਂ ਵਿੱਚ ਸੋਧ ਕਰੇ, ਤਾਂ ਜੋ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਅਤੇ ਲੋੜਵੰਦ ਲੋਕਾਂ ਨੂੰ ਵੀ ਇਸ ਯੋਜਨਾ ਦਾ ਪੂਰਾ ਲਾਭ ਮਿਲ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.