ਤਾਜਾ ਖਬਰਾਂ
ਮੋਗਾ ਪੁਲਿਸ ਨੇ ਸਰਪੰਚ ਹਰਵਿੰਦਰ ਹੈਪੀ ਦੀ ਹੱਤਿਆ ਮਾਮਲੇ ਵਿੱਚ ਮੁੱਖ ਦੋਸ਼ੀ ਮਨਪ੍ਰੀਤ ਬੱਬਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੱਬਲੂ ਇਸ ਸਮੇਂ ਲੱਦਾਖ ਵਿੱਚ ਲੁੱਕਿਆ ਹੋਇਆ ਸੀ। ਅੱਜ ਸਵੇਰੇ ਸੀਆਈਏ ਮੋਗਾ ਦੀ ਟੀਮ ਨੇ ਉਸਨੂੰ ਲੇਹ ਤੋਂ ਹਵਾਈ ਜਹਾਜ਼ ਰਾਹੀਂ ਮੋਹਾਲੀ ਲਿਆਂਦਾ। ਪੁਲਿਸ ਨੇ ਕਿਹਾ ਹੈ ਕਿ ਮਨਪ੍ਰੀਤ ਬੱਬਲੂ ਨੂੰ ਕਿਸੇ ਵੀ ਵੇਲੇ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਗ੍ਰਿਫ਼ਤਾਰੀ ਨਾਲ ਕਤਲ ਮਾਮਲੇ ਵਿੱਚ ਅੱਗੇ ਦੀ ਜਾਂਚ ਤੇਜ਼ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.