ਤਾਜਾ ਖਬਰਾਂ
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਨਾਲ ਸੰਬੰਧਤ 22 ਸਾਲਾ ਨੌਜਵਾਨ ਮਹਿਕਦੀਪ ਸਿੰਘ ਦੀ ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਮਹਿਕਦੀਪ ਸਿੰਘ ਨੂੰ ਇੱਕ ਪਾਲਤੂ ਕੁੱਤੇ ਨੇ ਵੱਢ ਲਿਆ ਸੀ। ਇਸ ਘਟਨਾ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਉਸਦਾ ਸੰਤੁਲਨ ਵੀ ਬਿਗੜ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਲਤ ਵਿਗੜਨ ਕਾਰਨ ਨੌਜਵਾਨ ਨੇ ਅਚਾਨਕ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਸਨੇ ਇੱਕ ਕਾਰ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਵੀ ਉਸਦੀ ਹਾਲਤ ਕਾਬੂ ਵਿੱਚ ਨਹੀਂ ਆ ਸਕੀ ਅਤੇ ਉਸਨੇ ਉੱਥੇ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਡਾਕਟਰਾਂ ਵੱਲੋਂ ਇਲਾਜ ਦੇ ਬਾਵਜੂਦ ਉਸਦੀ ਹਾਲਤ ਲਗਾਤਾਰ ਗੰਭੀਰ ਬਣਦੀ ਗਈ ਅਤੇ ਆਖਿਰਕਾਰ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਸੀ ਇਸ ਅਚਾਨਕ ਹੋਈ ਮੌਤ ਕਾਰਨ ਗਹਿਰੇ ਦੁੱਖ ਵਿੱਚ ਹਨ।
Get all latest content delivered to your email a few times a month.