IMG-LOGO
ਹੋਮ ਪੰਜਾਬ: ਮਾਨਸਾ ਦੇ ਸਰਸ ਮੇਲੇ 'ਚ Gurdas Maan ਦੀ ਧਮਾਕੇਦਾਰ ਪੇਸ਼ਕਾਰੀ,...

ਮਾਨਸਾ ਦੇ ਸਰਸ ਮੇਲੇ 'ਚ Gurdas Maan ਦੀ ਧਮਾਕੇਦਾਰ ਪੇਸ਼ਕਾਰੀ, ਦਰਸ਼ਕਾਂ ਨੇ ਪਾਇਆ ਖੂਬ ਭੰਗੜਾ

Admin User - Mar 15, 2026 04:42 PM
IMG

ਮਾਨਸਾ ਦੀ ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕੀ ਦੇ ਮਸ਼ਹੂਰ ਗਾਇਕ Gurdas Maan ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੀ ਲਾਈਵ ਪੇਸ਼ਕਾਰੀ ਦੌਰਾਨ ਮੇਲੇ ਦਾ ਮਾਹੌਲ ਪੂਰੀ ਤਰ੍ਹਾਂ ਰੰਗੀਨ ਅਤੇ ਜੋਸ਼ ਨਾਲ ਭਰਪੂਰ ਹੋ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕ ਗੀਤਾਂ ਦੀ ਧੁਨ 'ਤੇ ਝੂਮਦੇ ਨਜ਼ਰ ਆਏ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ Bhagwant Mann ਦੇ ਮਾਤਾ ਜੀ ਸ੍ਰੀਮਤੀ ਹਰਪਾਲ ਕੌਰ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਾਈ। ਸਮਾਗਮ ਵਿੱਚ ਵਿਧਾਇਕ ਡਾ. ਵਿਜੈ ਸਿੰਗਲਾ, ਪ੍ਰਿੰਸੀਪਲ ਬੁੱਧ ਰਾਮ, ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਐਸਐਸਪੀ ਭਾਗੀਰਥ ਸਿੰਘ ਮੀਨਾ ਸਮੇਤ ਕਈ ਪ੍ਰਸ਼ਾਸਕੀ ਅਤੇ ਰਾਜਨੀਤਿਕ ਸ਼ਖਸੀਅਤਾਂ ਵੀ ਮੌਜੂਦ ਸਨ।

ਗੁਰਦਾਸ ਮਾਨ ਨੇ ਦਰਸ਼ਕਾਂ ਦੀ ਪੁਰਜ਼ੋਰ ਮੰਗ 'ਤੇ ਆਪਣੇ ਕਈ ਸਦਾਬਹਾਰ ਗੀਤ ਲਗਾਤਾਰ ਪੇਸ਼ ਕੀਤੇ। ਜਿਵੇਂ ਹੀ ਉਨ੍ਹਾਂ ਨੇ ‘ਛੱਲਾ’, ‘ਸੱਜਣਾ ਵੇ ਸੱਜਣਾ’ ਅਤੇ ‘ਤਾਰੇ ਗਵਾਹ ਨੇ’ ਵਰਗੇ ਰੂਹਾਨੀ ਗੀਤ ਗਾਏ, ਪੂਰਾ ਪੰਡਾਲ ਤਾਲੀਆਂ ਅਤੇ ਨੱਚਦੇ ਦਰਸ਼ਕਾਂ ਨਾਲ ਗੂੰਜ ਉਠਿਆ। ਉਨ੍ਹਾਂ ਦੀ ਗਾਇਕੀ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਸਾਫ਼ ਮਹਿਸੂਸ ਹੋ ਰਹੀ ਸੀ, ਜਿਸ ਨੇ ਹਰ ਉਮਰ ਦੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ।

ਮੇਲੇ ਦਾ ਜੋਸ਼ ਉਸ ਸਮੇਂ ਚਰਮ 'ਤੇ ਪਹੁੰਚ ਗਿਆ ਜਦੋਂ ਉਨ੍ਹਾਂ ਨੇ ‘ਆਪਣਾ ਪੰਜਾਬ ਹੋਵੇ’, ‘ਇਸ਼ਕ ਦਾ ਗਿੱਧਾ’ ਅਤੇ ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੇ ਜੋਸ਼ੀਲੇ ਗੀਤ ਪੇਸ਼ ਕੀਤੇ। ‘ਕੀ ਬਣੂ ਦੁਨੀਆ ਦਾ’ ਅਤੇ ‘ਸਾਈਕਲ’ ਵਰਗੇ ਮਸ਼ਹੂਰ ਗੀਤਾਂ 'ਤੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਭੰਗੜਾ ਪਾਉਂਦੇ ਨਜ਼ਰ ਆਏ ਅਤੇ ਪੂਰਾ ਪੰਡਾਲ ਖੁਸ਼ੀ ਅਤੇ ਉਤਸ਼ਾਹ ਨਾਲ ਝੂਮ ਉਠਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.