IMG-LOGO
ਹੋਮ ਪੰਜਾਬ: ਫਗਵਾੜਾ ਸਵੀਟਸ ਸ਼ਾਪ ਫਾਇਰਿੰਗ ਕਾਂਡ: ਅਮਰੀਕਾ ਬੈਠੇ ਗੈਂਗਸਟਰ ਖੱਤਰੀ ਦਾ...

ਫਗਵਾੜਾ ਸਵੀਟਸ ਸ਼ਾਪ ਫਾਇਰਿੰਗ ਕਾਂਡ: ਅਮਰੀਕਾ ਬੈਠੇ ਗੈਂਗਸਟਰ ਖੱਤਰੀ ਦਾ ਸ਼ੂਟਰ ਸਾਥੀ ਸਣੇ ਕਾਬੂ, ਦੋ ਪਿਸਤੌਲ ਬਰਾਮਦ

Admin User - Mar 20, 2026 01:09 PM
IMG

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਫਗਵਾੜਾ ਦੀ ਮਸ਼ਹੂਰ 'ਸੁਧੀਰ ਸਵੀਟਸ' 'ਤੇ ਫਾਇਰਿੰਗ ਕਰਨ ਵਾਲੇ ਮੁੱਖ ਸ਼ੂਟਰ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇਹ ਵਾਰਦਾਤ ਅਮਰੀਕਾ ਵਿੱਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੇ ਇਸ਼ਾਰੇ 'ਤੇ ਕੀਤੀ ਗਈ ਸੀ।


ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੂੰ ਸੂਚਨਾ ਮਿਲੀ ਸੀ ਕਿ ਡੀ.ਏ.ਵੀ. ਕਾਲਜ ਫਲਾਈਓਵਰ ਦੇ ਹੇਠਾਂ ਦੋ ਸ਼ੱਕੀ ਨੌਜਵਾਨ ਕਿਸੇ ਵੱਡੀ ਵਾਰਦਾਤ ਦੀ ਫਿਰਾਕ ਵਿੱਚ ਹਨ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਘੇਰਾਬੰਦੀ ਕੀਤੀ ਅਤੇ ਦੋਵਾਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ।


ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਜਨ ਗਿੱਲ ਉਰਫ਼ ਗੱਬਰ (ਵਾਸੀ ਖਾਂਬਰਾ) ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ (ਵਾਸੀ ਫੋਲੜੀਵਾਲ) ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ:


ਸਾਜਨ ਗਿੱਲ: ਇਹ ਸੋਨੂੰ ਖੱਤਰੀ, ਜੋਗਾ ਫੋਲੜੀਵਾਲ ਅਤੇ ਰੋਹਿਤ ਗੋਦਾਰਾ ਗੈਂਗ ਦਾ ਸਰਗਰਮ ਸ਼ੂਟਰ ਹੈ। ਉਸ ਨੇ ਕਬੂਲਿਆ ਕਿ 12 ਜਨਵਰੀ ਨੂੰ ਫਗਵਾੜਾ ਵਿੱਚ ਫਾਇਰਿੰਗ ਦੀ ਵਾਰਦਾਤ ਉਸ ਨੇ ਹੀ ਅੰਜਾਮ ਦਿੱਤੀ ਸੀ।


ਅਪਰਾਧਿਕ ਪਿਛੋਕੜ: ਸਾਜਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਅੱਧੀ ਦਰਜਨ ਦੇ ਕਰੀਬ ਮਾਮਲੇ ਪਹਿਲਾਂ ਹੀ ਦਰਜ ਹਨ।


ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਗੈਂਗਸਟਰਾਂ ਦੇ ਕਹਿਣ 'ਤੇ ਨਾਜਾਇਜ਼ ਹਥਿਆਰਾਂ ਅਤੇ ਡਰੱਗਜ਼ ਦੀ ਸਪਲਾਈ ਕਰਦੇ ਸਨ। ਹਰਪ੍ਰੀਤ ਹੈਪੀ 'ਤੇ ਇਲਜ਼ਾਮ ਹੈ ਕਿ ਉਹ ਗੈਂਗ ਦੇ ਭਗੌੜੇ ਮੈਂਬਰਾਂ ਨੂੰ ਪਨਾਹ ਦਿੰਦਾ ਸੀ ਅਤੇ ਉਨ੍ਹਾਂ ਨੂੰ ਨਸ਼ਾ ਤੇ ਹਥਿਆਰ ਮੁਹੱਈਆ ਕਰਵਾਉਂਦਾ ਸੀ। ਇਨ੍ਹਾਂ ਕੰਮਾਂ ਬਦਲੇ ਉਨ੍ਹਾਂ ਨੂੰ ਮੋਟੀ ਕਮੀਸ਼ਨ ਦਿੱਤੀ ਜਾਂਦੀ ਸੀ।


ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਸਾਜਨ ਅਤੇ ਹਰਪ੍ਰੀਤ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਹਥਿਆਰਾਂ ਦੇ ਹੋਰ ਸਪਲਾਇਰਾਂ ਅਤੇ ਸੂਬੇ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਵੱਡੇ ਲਿੰਕਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਜੋਗਾ ਫੋਲੜੀਵਾਲ ਉਹੀ ਗੈਂਗਸਟਰ ਹੈ ਜਿਸ ਨੇ 'ਆਪ' ਆਗੂ ਲੱਕੀ ਓਬਰਾਏ ਦਾ ਕਤਲ ਕਰਵਾਇਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.