IMG-LOGO
ਹੋਮ ਪੰਜਾਬ: ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ...

ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ 'ਚ ਸਹਾਇਤਾ ਦੇਣ ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਆਏ ਸਾਹਮਣੇ

Admin User - Mar 22, 2026 04:12 PM
IMG

ਚੰਡੀਗੜ੍ਹ, 22 ਮਾਰਚ:

ਪੰਜਾਬ ਨਸ਼ਿਆਂ ਵਿਰੁੱਧ ਆਪਣੀ ਜੰਗ ਵਿੱਚ ਨਿਰੰਤਰ ਬਦਲਾਅ ਦੀ ਗਵਾਹੀ ਭਰ ਰਿਹਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦੇ ਲਾਗੂਕਰਨ ਨੂੰ ਹੁਣ ਮੁੜ ਵਸੇਬੇ ਅਤੇ ਪੁਨਰ ਏਕੀਕਰਨ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਕਾਰਵਾਈ ਦੇ ਨਾਲ-ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਰੁਜ਼ਗਾਰ ਲਈ ਢਾਂਚਾਗਤ ਸਹਾਇਤਾ ਮੁਹੱਈਆ ਕਰਕੇ ਉਨ੍ਹਾਂ ਨੂੰ ਸਥਿਰ ਅਤੇ ਬਿਹਤਰ ਜੀਵਨ ਵੱਲ ਵਾਪਸ ਲਿਆਉਣ ਵਿੱਚ ਮਦਦ ਕਰ ਰਹੀ ਹੈ।

ਜੁਗਰਾਜ ਸਿੰਘ (ਬਦਲਿਆ ਹੋਇਆ ਨਾਮ) ਇਸ ਬਦਲਾਅ ਨੂੰ ਦਰਸਾਉਂਦਾ ਹੈ। ਕਾਲਜ ਦੇ ਸਾਲਾਂ ਦੌਰਾਨ ਉਹ ਆਪਣੇ ਸਾਥੀਆਂ ਨਾਲ ਨਸ਼ਿਆਂ ਦੇ ਪ੍ਰਭਾਵ ਹੇਠ ਆ ਗਿਆ ਸੀ, ਜਿਸ ਨੇ ਸਿਰਫ਼ ਸੁਆਦ ਲਈ ਇਸ ਨੂੰ ਚੱਖਿਆ ਸੀ ਪਰ ਜਲਦ ਹੀ ਇਹ ਸੁਆਦ ਨਿਰਭਰਤਾ ਵਿੱਚ ਬਦਲ ਗਿਆ। ਅੱਜ ਉਸ ਦਾ ਸਾਰਾ ਧਿਆਨ ਆਪਣੀ ਪੜ੍ਹਾਈ ਪੂਰੀ ਕਰਨ ਅਤੇ ਆਪਣੇ ਭਵਿੱਖ 'ਤੇ ਕੇਂਦ੍ਰਿਤ ਹੈ। ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਬਿਹਤਰ ਵਿਅਕਤੀ ਬਣ ਗਿਆ ਹਾਂ।

ਯੁੱਧ ਨਸ਼ਿਆਂ ਵਿਰੁੱਧ ਨਾਲ ਦਿੱਤੀਆਂ ਜਾਣ ਵਾਲੀਆਂ ਮੁੜ ਵਸੇਬਾ ਸੇਵਾਵਾਂ ਅਤੇ ਕਾਊਂਸਲਿੰਗ ਦੇ ਸਮਰਥਨ ਨਾਲ, ਜੁਗਰਾਜ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਕੇ ਸਿੱਖਿਆ ਅਤੇ ਲੰਬੇ ਸਮੇਂ ਦੀ ਸਥਿਰਤਾ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਇਆ ਹੈ। 

ਆਨੰਦ ਕੁਮਾਰ (ਬਦਲਿਆ ਹੋਇਆ ਨਾਮ) ਨੂੰ ਨਸ਼ੇ ਦੇ ਸਿੱਧੇ ਆਰਥਿਕ ਨਤੀਜੇ ਝੱਲਣੇ ਪਏ। ਨਸ਼ੇ ਲੈਣ ਕਰਕੇ ਉਸਦੀ ਰੋਜ਼ਾਨਾ ਰੁਟੀਨ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਕਾਫ਼ੀ ਕਮਜ਼ੋਰ ਹੋ ਗਈ, ਜਿਸ ਨਾਲ ਉਸਦਾ ਛੋਟਾ ਜਿਹਾ ਕਾਰੋਬਾਰ ਵੀ ਖ਼ਤਮ ਹੋ ਗਿਆ। ਉਸਨੇ ਯਾਦ ਕੀਤਾ ਕਿ ਇੱਕ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣਾ ਸਭ ਕੁਝ ਗੁਆ ਦਿੱਤਾ ਹੈ। 

ਮੁੜ ਵਸੇਬੇ ਕੇਂਦਰ ਵਿੱਚ ਇਲਾਜ ਅਤੇ ਨਿਰੰਤਰ ਪਰਿਵਾਰਕ ਸਹਾਇਤਾ ਆਨੰਦ ਦੇ ਜੀਵਨ ਨੂੰ ਮੁੜ ਸ਼ੁਰੂ ਕਰਨ ਵਿੱਚ ਸਹਾਈ ਸਿੱਧ ਹੋਏ। ਪੰਜਾਬ ਸਰਕਾਰ ਵੱਲੋਂ ਠੀਕ ਹੋਣ ਵਾਲੇ ਵਿਅਕਤੀਆਂ ਲਈ ਦਿੱਤੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ ਨੇ ਉਸ ਦੀ ਵਿੱਤੀ ਸਥਿਰਤਾ ਦੇ ਨਾਲ-ਨਾਲ ਉਸਦੇ ਜੀਵਨ ਦਾ ਉਦੇਸ਼ ਬਹਾਲ ਕਰਨ ਵਿੱਚ ਮਦਦ ਕੀਤੀ। 

ਨਸ਼ੇ ਲੈਣ ਕਰਕੇ ਬਲਵਿੰਦਰ ਸਿੰਘ (ਬਦਲਿਆ ਹੋਇਆ ਨਾਮ) ਨੂੰ ਲੰਬੇ ਸਮੇਂ ਤੋਂ ਨਿੱਜੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਦੱਸਦਾ ਹੈ ਕਿ ਕਿਸੇ ਸਮੇਂ ਉਹ ਵਪਾਰੀ ਸੀ ਅਤੇ ਸਥਿਰ ਪਰਿਵਾਰਕ ਜੀਵਨ ਬਤੀਤ ਕਰ ਰਿਹਾ ਸੀ, ਪਰ ਉਸਦੀ ਨਸ਼ਿਆਂ ਦੀ ਲੱਤ ਨੇ  ਹੌਲੀ-ਹੌਲੀ ਉਸਦੀ ਸਿਹਤ ਅਤੇ ਸਮਾਜਿਕ ਸਥਿਤੀ ਦੋਵਾਂ ‘ਤੇ ਬਹੁਤ ਮਾੜਾ ਪ੍ਰਭਾਵ ਪਾਇਆ। ਉਸਨੇ ਕਿਹਾ ਕਿ ਸ਼ੁਰੂ ਵਿੱਚ ਨਸ਼ੇ ਦੀ ਵਰਤੋਂ ਕਰਨਾ ਆਨੰਦਦਾਇਕ ਮਹਿਸੂਸ ਕਰਵਾਉਂਦਾ ਹੈ, ਪਰ ਬਾਅਦ ਵਿੱਚ ਇਹ ਸਭ ਕੁਝ ਤਬਾਹ ਕਰ ਦਿੰਦਾ ਹੈ।

ਇਲਾਜ ਅਤੇ ਪੁਨਰਵਾਸ ਤੋਂ ਬਾਅਦ ਬਲਵਿੰਦਰ ਹੁਣ ਸਿਹਤਯਾਬੀ ਦੇ ਰਾਹ 'ਤੇ ਹੈ, ਉਸ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਸਨੇ ਆਪਣੇ ਭਵਿੱਖ ਨੂੰ ਮੁੜ ਸਿਰਜਣ 'ਤੇ ਧਿਆਨ ਕੇਂਦਰਿਤ ਕੀਤਾ ਹੈ।

ਇਹ ਬਿਰਤਾਂਤ 'ਆਪ' ਸਰਕਾਰ ਦੁਆਰਾ ਅਪਣਾਈ ਵਿਆਪਕ ਪਹੁੰਚ ਨੂੰ ਦਰਸਾਉਂਦੀ ਹੈ, ਜਿੱਥੇ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਲਾਗੂਕਰਨ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਵਿੱਚ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਨ ਲਈ ਨਿਰੰਤਰ ਯਤਨ ਵੀ ਸ਼ਾਮਲ ਹਨ। ਯੁੱਧ ਨਸ਼ਿਆਂ ਵਿਰੁੱਧ, ਮੁੜ ਵਸੇਬਾ, ਕਾਊਂਸਲਿੰਗ ਅਤੇ ਰੋਜ਼ਗਾਰ ਦੇਣ ਵਿੱਚ  ਸਹਾਇਤਾ ਪ੍ਰਦਾਨ ਕਰਨਾ ਪੀੜਤਾਂ ਲਈ ਲੰਬੇ ਸਮੇਂ ਦੀ ਸਥਿਰ ਰਿਕਵਰੀ ਨੂੰ ਯਕੀਨੀ ਬਣਾਉਂਦਾ ਹੈ।

ਸਾਰੇ ਮਾਮਲਿਆਂ ਵਿੱਚ ਇੱਕ ਇਕੋ ਜਿਹੇ ਨਤੀਜੇ ਦਿਖਾਈ ਦੇ ਰਹੇ ਹਨ, ਨਸ਼ੇ ਦੀ ਲੱਤ ਨੂੰ ਦੁਬਾਰਾ ਲੱਗਣ ਤੋਂ ਰੋਕਣ ਲਈ ਰੁਜ਼ਗਾਰ ਮੁਹੱਈਆ ਕਰਵਾਉਣਾ ਬਹੁਤ ਸਹਾਈ ਸਿੱਧ ਹੋ ਰਿਹਾ ਹੈ। ਸਥਿਰ ਨੌਕਰੀ ਨਾ ਸਿਰਫ਼ ਵਿੱਤੀ ਸੁਤੰਤਰਤਾ ਪ੍ਰਦਾਨ ਕਰਦੀ ਹੈ ਬਲਕਿ ਅਨੁਸ਼ਾਸਨ, ਮਾਣ ਅਤੇ ਸਮਾਜਿਕ ਸਵੀਕ੍ਰਿਤੀ ਨੂੰ ਵੀ ਬਹਾਲ ਕਰਦੀ ਹੈ। ਆਨੰਦ ਨੇ ਕਿਹਾ ਕਿ ਕੰਮ ਮਨ ਨੂੰ ਕੇਂਦ੍ਰਿਤ ਰੱਖਦਾ ਹੈ ਅਤੇ ਇਹ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰਦਾ ਹੈ।

ਭਗਵੰਤ ਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਵਿਸਥਾਰ ਜਾਰੀ ਰੱਖਿਆ ਹੈ ਹੈ, ਇਹ ਰਿਕਵਰੀ ਕਹਾਣੀਆਂ ਇੱਕ ਡੂੰਘੀ ਢਾਂਚਾਗਤ ਤਬਦੀਲੀ ਨੂੰ ਉਜਾਗਰ ਕਰਦੀਆਂ ਹਨ, ਜਿੱਥੇ ਵਿਅਕਤੀਆਂ ਨੂੰ ਨਾ ਸਿਰਫ਼ ਨਸ਼ੇ ਤੋਂ ਮੁਕਤ ਕੀਤਾ ਜਾਂਦਾ ਹੈ ਬਲਕਿ ਸਥਿਰਤਾ ਅਤੇ ਉਦੇਸ਼ ਨਾਲ ਆਪਣੇ ਜੀਵਨ ਨੂੰ ਦੁਬਾਰਾ ਜੀਉਣ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.