IMG-LOGO
ਹੋਮ ਪੰਜਾਬ: ਖੇਡਾਂ ਦੇ ਨਕਸ਼ੇ 'ਤੇ ਚਮਕਿਆ ਪੰਜਾਬ: ਮੋਹਾਲੀ ਤੇ ਜਲੰਧਰ ਕਰਨਗੇ...

ਖੇਡਾਂ ਦੇ ਨਕਸ਼ੇ 'ਤੇ ਚਮਕਿਆ ਪੰਜਾਬ: ਮੋਹਾਲੀ ਤੇ ਜਲੰਧਰ ਕਰਨਗੇ 'ਏਸ਼ੀਅਨ ਹਾਕੀ ਚੈਂਪੀਅਨਸ਼ਿਪ' ਦੀ ਮੇਜ਼ਬਾਨੀ, CM ਮਾਨ ਨੇ ਕੀਤੇ ਵੱਡੇ ਐਲਾਨ

Admin User - Mar 29, 2026 11:44 AM
IMG

ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਏ ਜੁੜਨ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਪੰਜਾਬ ਪਹਿਲੀ ਵਾਰ ਪੁਰਸ਼ਾਂ ਦੇ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ ਛੇ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਟੱਕਰ ਖਿੱਚ ਦਾ ਕੇਂਦਰ ਰਹੇਗੀ।


ਮੁੱਖ ਮੰਤਰੀ ਅਨੁਸਾਰ ਟੂਰਨਾਮੈਂਟ ਦਾ ਆਗਾਜ਼ 26-27 ਅਕਤੂਬਰ ਨੂੰ ਹੋਵੇਗਾ। ਸਾਰੇ ਮੈਚ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਮੋਹਾਲੀ ਅਤੇ ਜਲੰਧਰ ਦੇ ਸਟੇਡੀਅਮਾਂ ਵਿੱਚ ਖੇਡੇ ਜਾਣਗੇ। ਖਿਡਾਰੀਆਂ ਦੀ ਸੁਰੱਖਿਆ, ਰਿਹਾਇਸ਼ ਅਤੇ ਆਉਣ-ਜਾਣ ਲਈ ਲਗਜ਼ਰੀ ਬੱਸਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ਨੇ ਆਖਰੀ ਵਾਰ 1997 ਵਿੱਚ ਪਾਕਿਸਤਾਨ ਵਿਰੁੱਧ ਇੱਕ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ। ਹੁਣ 44 ਸਾਲਾਂ ਬਾਅਦ ਪੰਜਾਬ ਨੂੰ ਅੰਡਰ-13 ਬੈਡਮਿੰਟਨ ਨੈਸ਼ਨਲਜ਼ ਦੀ ਮੇਜ਼ਬਾਨੀ ਦਾ ਅਧਿਕਾਰ ਵੀ ਮਿਲਿਆ ਹੈ।


ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀਆਂ ਤਿੰਨ ਮਹਿਲਾ ਖਿਡਾਰਨਾਂ ਲਈ ਮੁੱਖ ਮੰਤਰੀ ਨੇ 1.5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ, ਜੋ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ। ਇਸ ਤੋਂ ਇਲਾਵਾ:


ਡਾਈਟ ਭੱਤਾ: ਖਿਡਾਰੀਆਂ ਦਾ ਰੋਜ਼ਾਨਾ ਖੁਰਾਕ ਭੱਤਾ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ।


ਸਰਕਾਰੀ ਨੌਕਰੀਆਂ: ਖੇਡਾਂ ਵਿੱਚ 3% ਕੋਟਾ ਰਾਖਵਾਂ ਰੱਖਿਆ ਗਿਆ ਹੈ ਅਤੇ ਕਈ ਖਿਡਾਰੀਆਂ ਨੂੰ PCS ਤੇ DSP ਅਹੁਦਿਆਂ ਨਾਲ ਨਿਵਾਜਿਆ ਗਿਆ ਹੈ।


ਤਿਆਰੀ ਲਈ ਰਾਸ਼ੀ: ਓਲੰਪਿਕ ਦੀ ਤਿਆਰੀ ਲਈ 15 ਲੱਖ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦਿੱਤੇ ਜਾ ਰਹੇ ਹਨ।


ਫੰਡਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਫੰਡ ਰੋਕ ਕੇ ਸਾਰਾ ਪੈਸਾ ਗੁਜਰਾਤ ਵੱਲ ਮੋੜਿਆ ਜਾ ਰਿਹਾ ਹੈ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ, "ਜੇਕਰ ਮੈਡਲਾਂ ਲਈ ਵੋਟਾਂ ਪੈਂਦੀਆਂ ਹੁੰਦੀਆਂ ਤਾਂ ਕੇਂਦਰ ਸਰਕਾਰ ਖਿਡਾਰੀਆਂ ਨੂੰ ਜ਼ਰੂਰ ਪਿਆਰ ਕਰਦੀ।" ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਕੇਂਦਰ ਫੰਡ ਰੋਕ ਰਿਹਾ ਹੈ, ਪਰ ਪੰਜਾਬ ਦੀ ਕਣਕ ਤੋਂ ਬਿਨਾਂ ਉਨ੍ਹਾਂ ਦਾ ਗੁਜ਼ਾਰਾ ਨਹੀਂ, ਜਿਸ ਲਈ CCL ਨੇ 33,000 ਕਰੋੜ ਰੁਪਏ ਜਾਰੀ ਕੀਤੇ ਹਨ।


ਮਾਨ ਸਰਕਾਰ ਨੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਨੰਬਰ ਇੱਕ ਬਣਾਉਣ ਲਈ ਖੇਡ ਬਜਟ 350 ਕਰੋੜ ਤੋਂ ਵਧਾ ਕੇ 1,791 ਕਰੋੜ ਰੁਪਏ ਕਰ ਦਿੱਤਾ ਹੈ। ਸੂਬੇ ਵਿੱਚ ਕੋਚਾਂ ਦੀ ਗਿਣਤੀ ਵੀ 500 ਤੋਂ ਵਧਾ ਕੇ 2,458 ਕਰ ਦਿੱਤੀ ਗਈ ਹੈ। ਨਾਲ ਹੀ, ਬੀਸੀਸੀਆਈ (BCCI) ਦੇ ਸਹਿਯੋਗ ਨਾਲ 'ਪੰਜਾਬ ਕ੍ਰਿਕਟ ਲੀਗ' ਦਾ ਆਯੋਜਨ ਵੀ ਜਲਦ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.