IMG-LOGO
ਹੋਮ ਪੰਜਾਬ: ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਦਿਨ ਹੋਰ ਵਧਿਆ,...

ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਦਿਨ ਹੋਰ ਵਧਿਆ, ਜਬਰ ਜਨਾਹ ਕੇਸ 'ਚ ਪੁਲਿਸ ਜਾਂਚ ਤੇਜ਼

Admin User - Mar 29, 2026 03:48 PM
IMG

ਜਬਰ ਜਨਾਹ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਨੂੰ ਹੋਰ ਜਾਂਚ ਲਈ 7 ਦਿਨ ਦਾ ਵਾਧੂ ਰਿਮਾਂਡ ਦੇ ਦਿੱਤਾ। ਧਿਆਨਯੋਗ ਹੈ ਕਿ ਪਠਾਨਮਾਜਰਾ ਸਤੰਬਰ 2025 ਤੋਂ ਲਗਾਤਾਰ ਫਰਾਰ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ 25 ਮਾਰਚ ਨੂੰ ਗਵਾਲੀਅਰ ਤੋਂ ਕਾਬੂ ਕੀਤਾ। ਪਹਿਲਾਂ ਅਦਾਲਤ ਵੱਲੋਂ ਉਨ੍ਹਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਹੁਣ ਰਿਮਾਂਡ ਵਧਣ ਨਾਲ ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਠਾਨਮਾਜਰਾ ਪਟਿਆਲਾ ਦੇ ਸਨੌਰ ਹਲਕੇ ਤੋਂ ਵਿਧਾਇਕ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.