IMG-LOGO
ਹੋਮ ਪੰਜਾਬ: ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਦਰਜਨਾਂ ਜ਼ਮੀਨੀ...

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਦਰਜਨਾਂ ਜ਼ਮੀਨੀ ਪੱਧਰ ਦੇ ਆਗੂ ‘ਆਪ’ 'ਚ ਸ਼ਾਮਲ

Admin User - Mar 30, 2026 09:15 PM
IMG

ਚੰਡੀਗੜ੍ਹ, 30 ਮਾਰਚ 2026-

ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਤਬਦੀਲੀ ਦੇ ਰੂਪ ਵਿੱਚ, ਆਮ ਆਦਮੀ ਪਾਰਟੀ (ਆਪ) ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵੱਡੀ ਗਿਣਤੀ ਵਿੱਚ ਆਗੂ ਆਪਣੀਆਂ ਪਾਰਟੀਆਂ ਨੂੰ ਵੱਡਾ ਝਟਕਾ ਦਿੰਦਿਆਂ ‘ਆਪ’ ਵਿੱਚ ਸ਼ਾਮਲ ਹੋ ਗਏ।


ਇਹਨਾਂ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਪੰਜਾਬ ਖਾਦੀ ਵੈਲਫੇਅਰ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਅਹੂਜਾ ਦੀ ਵਿਸ਼ੇਸ਼ ਮੌਜੂਦਗੀ ਵਿੱਚ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।


‘ਆਪ’ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸਾਹਿਬ ਸਿੰਘ ਛੱਜਲਵੱਡੀ (ਵਾਈਸ ਚੇਅਰਮੈਨ, ਐਸ.ਸੀ. ਵਿੰਗ ਬਾਬਾ ਬਕਾਲਾ, ਪੰਜਾਬ ਕਾਂਗਰਸ), ਸਰਬਜੀਤ ਕੌਰ ਧਾਲੀਵਾਲ (ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅੰਮ੍ਰਿਤਸਰ ਦਿਹਾਤੀ, ਕਾਂਗਰਸ) ਸਮੇਤ ਕਈ ਹੋਰ ਸੀਨੀਅਰ ਕਾਂਗਰਸੀ ਅਹੁਦੇਦਾਰ ਅਤੇ ਜ਼ਮੀਨੀ ਪੱਧਰ ਦੇ ਨੁਮਾਇੰਦੇ ਸ਼ਾਮਲ ਹਨ। ਸ਼ਾਮਲ ਹੋਣ ਵਾਲੇ ਆਗੂਆਂ ਦੀ ਸੂਚੀ ਵਿੱਚ ਸਾਬਕਾ ਸਰਪੰਚ, ਪੰਚ, ਬਲਾਕ ਪੱਧਰੀ ਅਹੁਦੇਦਾਰ ਅਤੇ ਸੀਨੀਅਰ ਆਗੂ ਜਿਵੇਂ ਕਿ ਸਤਜੀਤ ਸਿੰਘ (ਜ਼ਿਲ੍ਹਾ ਜਨਰਲ ਸਕੱਤਰ, ਕਾਂਗਰਸ ਅੰਮ੍ਰਿਤਸਰ ਦਿਹਾਤੀ), ਕੁਲਦੀਪ ਕੌਰ (ਜ਼ਿਲ੍ਹਾ ਜਨਰਲ ਸਕੱਤਰ, ਕਾਂਗਰਸ), ਜਸਕਰਨ ਸਿੰਘ (ਜਨਰਲ ਸਕੱਤਰ, ਕਾਂਗਰਸ), ਡਾ. ਚਰਨਜੀਤ ਸਿੰਘ (ਸਾਬਕਾ ਸਿਵਲ ਸਰਜਨ, ਬਟਾਲਾ), ਨਰਿੰਦਰ ਸ਼ਰਮਾ (ਬਲਾਕ ਕਾਂਗਰਸ ਪ੍ਰਧਾਨ, ਅਟਾਰੀ), ਜੋਗਿੰਦਰ ਸਿੰਘ (ਸਾਬਕਾ ਪੰਚ ਅਤੇ ਭਾਜਪਾ ਮੰਡਲ ਪ੍ਰਧਾਨ), ਗੁਰਪ੍ਰੀਤ ਸਿੰਘ (ਮੈਂਬਰ, ਬਲਾਕ ਸੰਮਤੀ), ਅਤੇ ਕਈ ਮੌਜੂਦਾ ਤੇ ਸਾਬਕਾ ਸਰਪੰਚ ਜਿਨ੍ਹਾਂ ਵਿੱਚ ਕਾਰਜ ਸਿੰਘ (ਝੀਤਾ ਕਲਾਂ), ਕੈਪਟਨ (ਪਿੰਡ ਬੋਹੜ), ਗੁਰਜੋਬਨ ਸਿੰਘ (ਜਹਾਂਗੀਰ), ਕੇਵਲ ਸਿੰਘ (ਫਤਿਹਗੜ੍ਹ ਸ਼ੁਕਰਚੱਕ), ਅਤੇ ਤਰਸੇਮ ਸਿੰਘ (ਜੇਠੂਵਾਲ) ਦੇ ਨਾਮ ਸ਼ਾਮਲ ਹਨ।


ਇਸ ਤੋਂ ਇਲਾਵਾ ਸੰਤੋਖ ਸਿੰਘ, ਦਿਲਬਾਗ ਸਿੰਘ (ਨੰਬਰਦਾਰ), ਦਰਸ਼ਨ ਸਿੰਘ (ਮਹਿਣੀਆਂ), ਸੇਠੂ (ਮਾਲੇਵਾਲ), ਨਵਜੋਤ ਸਿੰਘ, ਗੁਰਪ੍ਰੀਤ ਸਿੰਘ (ਸੋਹੀਆਂ), ਹਰਦੇਵ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ), ਸੁਰਜੀਤ ਸਿੰਘ, ਬਲਜਿੰਦਰ ਸਿੰਘ ਵਰਗੇ ਵੱਡੀ ਗਿਣਤੀ ਵਿੱਚ ਪੰਚਾਂ ਅਤੇ ਜ਼ਮੀਨੀ ਪੱਧਰ ਦੇ ਨੁਮਾਇੰਦਿਆਂ ਅਤੇ ਪਿੰਡ ਮਹਿਣੀਆਂ ਖੁਰਾਨਾ ਤੇ ਆਸ-ਪਾਸ ਦੇ ਇਲਾਕਿਆਂ ਦੇ ਹੋਰਨਾਂ ਆਗੂਆਂ ਨੇ ਵੀ ‘ਆਪ’ ਦਾ ਪੱਲਾ ਫੜਿਆ। ਹੋਰਨਾਂ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਦਲਜੀਤ ਸਿੰਘ (ਬੀ.ਸੀ. ਪ੍ਰਧਾਨ, ਅਟਾਰੀ), ਬਲਹਾਰ ਸਿੰਘ (ਬਲਾਕ ਪ੍ਰਧਾਨ, ਮੀਰਾਂਕੋਟ), ਸਾਹਿਬ ਸਿੰਘ (ਵਾਈਸ ਚੇਅਰਮੈਨ, ਐਸ.ਸੀ. ਵਿੰਗ, ਬਾਬਾ ਬਕਾਲਾ), ਅਤੇ ਗੁਰਵਿੰਦਰ ਸਿੰਘ (ਕਾਰਜਕਾਰੀ ਪ੍ਰਧਾਨ, ਯੂਥ ਅਕਾਲੀ ਦਲ, ਅੰਮ੍ਰਿਤਸਰ) ਨੇ ਵੀ ‘ਆਪ’ ਨੂੰ ਆਪਣਾ ਸਮਰਥਨ ਦਿੱਤਾ।


ਇਸ ਮੌਕੇ ਬੋਲਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ-ਮੁਖੀ ਨੀਤੀਆਂ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।


ਨਵੇਂ ਸ਼ਾਮਲ ਹੋਏ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕਰਦਿਆਂ ਕਿਹਾ, “ਅਸੀਂ ‘ਆਪ’ ਸਰਕਾਰ ਦੇ ਲੋਕ-ਪੱਖੀ ਉਪਰਾਲਿਆਂ ਅਤੇ ਪਾਰਦਰਸ਼ੀ ਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਾਂ। ‘ਆਪ’ ਇਕੋ-ਇਕ ਅਜਿਹੀ ਪਾਰਟੀ ਹੈ ਜੋ ਸਹੀ ਮਾਇਨਿਆਂ ਵਿੱਚ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ, ਜਿਸ ਨੇ ਸਾਨੂੰ ਇਹ ਅਹਿਮ ਸਿਆਸੀ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਹੈ।”


ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਅਤੇ ‘ਆਪ’ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅਣਥੱਕ ਮਿਹਨਤ ਕਰਾਂਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.