IMG-LOGO
ਹੋਮ ਪੰਜਾਬ: ਚੰਡੀਗੜ੍ਹ 'ਚ ਦਹਿਸ਼ਤ ਦਾ ਸਾਇਆ: ਭਾਜਪਾ ਦਫ਼ਤਰ ਤੋਂ ਬਾਅਦ ਹੁਣ...

ਚੰਡੀਗੜ੍ਹ 'ਚ ਦਹਿਸ਼ਤ ਦਾ ਸਾਇਆ: ਭਾਜਪਾ ਦਫ਼ਤਰ ਤੋਂ ਬਾਅਦ ਹੁਣ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Admin User - Apr 02, 2026 02:07 PM
IMG

ਪੰਜਾਬ ਭਾਜਪਾ ਦੇ ਸੈਕਟਰ 37 ਸਥਿਤ ਹੈੱਡਕੁਆਰਟਰ ਬਾਹਰ ਹੋਏ ਗ੍ਰਨੇਡ ਧਮਾਕੇ ਤੋਂ ਬਾਅਦ ਅਜੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਕਿ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਇਹ ਧਮਕੀ ਇੱਕ ਫ਼ੋਨ ਕਾਲ ਰਾਹੀਂ ਦਿੱਤੀ ਗਈ, ਜਿਸ ਤੋਂ ਤੁਰੰਤ ਬਾਅਦ ਪੂਰੇ ਹਾਈ ਕੋਰਟ ਕੰਪਲੈਕਸ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ।


ਪ੍ਰਾਪਤ ਜਾਣਕਾਰੀ ਅਨੁਸਾਰ, ਹਾਈ ਕੋਰਟ ਨੂੰ ਨਿਸ਼ਾਨਾ ਬਣਾਉਣ ਦੀ ਇਹ ਚੌਥੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਹਾਈ ਕੋਰਟ ਦੇ ਰਜਿਸਟਰਾਰ ਦੇ ਅਧਿਕਾਰਤ ਈਮੇਲ ਪਤੇ 'ਤੇ ਧਮਕੀ ਭਰੀਆਂ ਮੇਲਾਂ ਭੇਜੀਆਂ ਗਈਆਂ ਸਨ। ਪਰ ਇਸ ਵਾਰ ਹਮਲਾਵਰਾਂ ਨੇ ਸਿੱਧਾ ਪੁਲਿਸ ਹੈੱਡਕੁਆਰਟਰ ਤੱਕ ਪਹੁੰਚ ਕਰਕੇ ਫ਼ੋਨ ਕਾਲ ਜ਼ਰੀਏ ਧਮਾਕਾ ਕਰਨ ਦੀ ਗੱਲ ਕਹੀ ਹੈ, ਜਿਸ ਨੂੰ ਸੁਰੱਖਿਆ ਏਜੰਸੀਆਂ ਬੇਹੱਦ ਗੰਭੀਰਤਾ ਨਾਲ ਲੈ ਰਹੀਆਂ ਹਨ।


ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ, ਬੰਬ ਨਿਰੋਧਕ ਦਸਤਾ (Bomb Squad) ਅਤੇ ਡੌਗ ਸਕੁਐਡ ਦੀਆਂ ਟੀਮਾਂ ਹਾਈ ਕੋਰਟ ਪਹੁੰਚ ਗਈਆਂ। ਅਦਾਲਤੀ ਕੰਪਲੈਕਸ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ। ਹਾਲਾਂਕਿ, ਹੁਣ ਤੱਕ ਦੀ ਜਾਂਚ ਵਿੱਚ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਪਰ ਸੁਰੱਖਿਆ ਏਜੰਸੀਆਂ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣ ਦੇ ਮੂਡ ਵਿੱਚ ਨਹੀਂ ਹਨ। ਹਾਈ ਕੋਰਟ ਦੇ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਸਖ਼ਤ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.