IMG-LOGO
ਹੋਮ ਪੰਜਾਬ: ਸਰਕਾਰੀ ਹਸਪਤਾਲਾਂ 'ਚ ਮਰੀਜਾਂ ਨਾਲ ਦੁਰਵਿਵਹਾਰ ਨਹੀਂ ਬਰਦਾਸ਼ਤ: ਡਾ. ਬਲਬੀਰ...

ਸਰਕਾਰੀ ਹਸਪਤਾਲਾਂ 'ਚ ਮਰੀਜਾਂ ਨਾਲ ਦੁਰਵਿਵਹਾਰ ਨਹੀਂ ਬਰਦਾਸ਼ਤ: ਡਾ. ਬਲਬੀਰ ਸਿੰਘ

Admin User - Apr 02, 2026 04:29 PM
IMG

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਅਣੁਚਿਤ ਵਿਵਹਾਰ ਬਿਲਕੁਲ ਵੀ ਸਹਿਣਯੋਗ ਨਹੀਂ ਹੈ। ਮੰਤਰੀ ਨੇ ਅੱਜ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਾਨਕ ਦੌਰਾ ਕੀਤਾ ਅਤੇ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ 'ਤੇ ਮਰੀਜ ਨਾਲ ਦੁਰਵਿਵਹਾਰ ਕਰਨ ਵਾਲੇ ਠੇਕਾ ਕਰਮਚਾਰੀ ਗੁਰਪ੍ਰੀਤ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ। ਡਾ. ਬਲਬੀਰ ਨੇ ਇਸ ਘਟਨਾ ਦੀ ਵੀਡੀਓ ਦੇਖ ਕੇ ਸਖ਼ਤ ਨਿਰਾਸ਼ਾ ਜਤਾਈ ਕਿ ਕਿਸ ਤਰ੍ਹਾਂ ਕਰਮਚਾਰੀ ਨੇ ਮਹਿਲਾ ਮਰੀਜ ਨਾਲ ਹਿੰਸਾ ਕੀਤੀ ਅਤੇ ਕਾਊਂਟਰ ਦਾ ਸ਼ੀਸ਼ਾ ਵੀ ਤੋੜਿਆ, ਜਿਸ ਨਾਲ ਹੋਰ ਮਰੀਜਾਂ ਨੂੰ ਵੀ ਜ਼ਖ਼ਮ ਹੋ ਸਕਦੇ ਸਨ।

ਸਿਹਤ ਮੰਤਰੀ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਓ.ਪੀ.ਡੀ. ਕਾਊਂਟਰ ‘ਤੇ ਹੋਰ ਸਟਾਫ ਤਾਇਨਾਤ ਕੀਤਾ ਜਾਵੇ ਤਾਂ ਕਿ ਮਰੀਜਾਂ ਦੀ ਪਰਚੀ ਬਣਵਾਉਣ ਦੀ ਪ੍ਰਕਿਰਿਆ ਤੇਜ਼ ਹੋਵੇ। ਡਾ. ਬਲਬੀਰ ਨੇ ਹੱਸਪਤਾਲ ਦੇ ਡਾਕਟਰੀ ਅਤੇ ਸਹਾਇਕ ਅਮਲੇ ਨੂੰ ਵੀ ਇਹ ਨਿਰਦੇਸ਼ ਦਿੱਤਾ ਕਿ ਉਹ ਮਰੀਜਾਂ ਪ੍ਰਤੀ ਹਮੇਸ਼ਾ ਨਰਮ, ਸਹਿਯੋਗੀ ਅਤੇ ਸਦਭਾਵਨਾ ਵਾਲਾ ਵਿਵਹਾਰ ਰੱਖਣ। ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਮਰੀਜ ਮਨੋਵਿਗਿਆਨਕ ਤਣਾਅ ਨਾਲ ਆਉਂਦੇ ਹਨ, ਪਰ ਅਮਲੇ ਨੂੰ ਹਮੇਸ਼ਾ ਸਹਿਯੋਗੀ ਬਣਨਾ ਚਾਹੀਦਾ ਹੈ।

ਡਾ. ਬਲਬੀਰ ਸਿੰਘ ਨੇ ਮਾਤਾ ਕੌਸ਼ੱਲਿਆ ਹਸਪਤਾਲ ਦੇ 99.9% ਸਟਾਫ ਦੀ ਮਿਹਨਤ ਅਤੇ ਇਮਾਨਦਾਰੀ ਦੀ ਤਾਰੀਫ਼ ਕੀਤੀ, ਪਰ 0.1% ਮਾੜੇ ਵਰਤਾਅ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਰੀਜਾਂ ਜਾਂ ਉਨ੍ਹਾਂ ਦੇ ਵਾਰਸਾਂ ਵੱਲੋਂ ਹੋਣ ਵਾਲੀ ਹੁਲੜਬਾਜੀ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਸਿਹਤ ਮੰਤਰੀ ਨੇ ਇਹ ਵੀ ਦਰਸਾਇਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਪੰਜਾਬ ਦੇ ਬਿਹਤਰ ਜ਼ਿਲ੍ਹਾ ਹਸਪਤਾਲਾਂ ਵਿੱਚੋਂ ਇੱਕ ਹੈ, ਜਿੱਥੇ ਆਈਸੀਯੂ, ਨਿਊਨੇਟਲ ਕੇਅਰ ਯੂਨਿਟ, ਬੱਚਿਆਂ ਦੇ ਆਈਸੀਯੂ ਅਤੇ ਡੀ.ਐਨ.ਬੀ. ਕੋਰਸ ਸਮੇਤ ਕਈ ਵਿਸ਼ੇਸ਼ਤਾਵਾਂ ਉਪਲਬਧ ਹਨ ਅਤੇ ਦਿਨ ਵਿੱਚ 1500 ਤੋਂ 1700 ਮਰੀਜ ਇੱਥੇ ਆਉਂਦੇ ਹਨ।

ਡਾ. ਬਲਬੀਰ ਨੇ ਸਪੱਸ਼ਟ ਕੀਤਾ ਕਿ ਮਰੀਜਾਂ ਨਾਲ ਸਦਭਾਵਨਾ ਵਾਲਾ ਵਿਵਹਾਰ ਕਰਨ ਵਾਲੇ ਸਟਾਫ ਨੂੰ ਤਰੱਕੀ ਮਿਲੇਗੀ ਅਤੇ ਕੋਈ ਵੀ ਅਣੁਚਿਤ ਵਿਹਾਰ ਕਰਨ ਵਾਲਾ ਕਰਮਚਾਰੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.