IMG-LOGO
ਹੋਮ ਪੰਜਾਬ: ਭਾਜਪਾ ਦਫਤਰ ਤੇ ਅਟੈਕ ਤੇ ਮੁੱਖ ਮੰਤਰੀ ਦੀਆਂ ਟਿਪਣੀਆਂ ਸੋਭਦੀਆਂ...

ਭਾਜਪਾ ਦਫਤਰ ਤੇ ਅਟੈਕ ਤੇ ਮੁੱਖ ਮੰਤਰੀ ਦੀਆਂ ਟਿਪਣੀਆਂ ਸੋਭਦੀਆਂ ਨਹੀ : ਅਸ਼ਵਨੀ ਸ਼ਰਮਾਂ

Admin User - Apr 02, 2026 08:23 PM
IMG

 ਚੰਡੀਗੜ੍ਹ: 2 ਅਪ੍ਰੈਲ, 2026-

ਪੰਜਾਬ ਭਾਜਪਾ ਦਫਤਰ ਤੇ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਕੀਤੀਆਂ ਮਸਖਰੀ ਰੂਪੀ ਟਿੱਪਣੀਆਂ ਬੜੀਆਂ ਮੰਦਭਾਗੀਆਂ ਹਨ ਤੇ ਮੁੱਖ ਮੰਤਰੀ ਵਰਗੇ ਅਹੁਦੇ ਤੇ ਬਿਰਾਜਮਾਨ ਇਨਸਾਨ ਤੋ ਅਜਿਹੀਆਂ ਟਿੱਪਣੀਆਂ ਸ਼ੋਭਦੀਆਂ ਨਹੀ ਹਨ ਇਹ ਕਹਿਣਾ ਹੈ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜੋ ਕਿ ਅੱਜ ਚੰਡੀਗੜ੍ਹ ਮੁੱਖ ਦਫਤਰ ਵਿਖੇ ਬਲਾਸਟ ਵਾਲੀ ਜਗਾ ਦਾ ਮੌਕਾ ਮੋਲਾਜਾ ਕਰਨ ਤੋਂ ਬਾਅਦ ਭਰਵੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ |

ਉਨਾ ਗੰਭੀਰ ਹੁੰਦਿਆ ਕਿਹਾ ਕਿ ਡਾ. ਭੀਮ ਰਾਉ ਅੰਬੇਦਕਰ ਦੀ ਮੂਰਤੀਆਂ ਦਾ ਅਪਮਾਨ, ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀਆਂ, ਵਪਾਰੀਆਂ ਸਰਪੰਚਾ ਪੰਚਾ ਆਦਿ ਦੇ ਕਤਲਾਂ ਦੇ ਨਾਲ ਨਾਲ ਦਰਜਨਾਂ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਗ੍ਰਨੇਡ ਹਮਲੇ, ਇੰਨਟੈਲੀਜੈਨਸ ਹੈਡਕੁਆਟਰ ਤੇ ਆਰ ਪੀ ਜੀ ਹਮਲਾ ਗੈਂਗਸਟਰਾਂ ਵੱਲੋਂ ਕਤਲੋ ਗਾਰਤ ਤੇ ਵੱਡੇ ਪੱਧਰ ਤੇ ਹੁੰਦੀਆਂ ਫਿਰੌਤੀਆਂ ਸਾਫ ਇਸ਼ਾਰਾ ਕਰਦੀਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੀ ਜੁੰਮੇਵਾਰੀ ਚੁੱਕਣ ਤੋਂ ਭੱਜ ਚੁੱਕੇ ਹਨ ਤੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ |

ਸ਼੍ਰੀ ਅਸ਼ਵਨੀ ਸ਼ਰਮਾ ਵੱਲੋ ਵੱਡੇ ਸਵਾਲ ਖੜੇ ਕਰਦਿਆਂ ਆਪ ਦੇ ਮੁੱਖੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੁੱਛਿਆ ਕਿ ਤੁਸੀ ਦੇਸ਼ ਵਿਰੋਧੀ ਤੇ ਦੇਸ਼ ਨੂੰ ਤੋੜਨ ਵਾਲੇ ਗੁਰਪਤਵੰਤ ਸਿੰਘ ਪੰਨੂ ਜਿਸਨੇ ਤੁਹਾਡੀ 2017 ਵਿੱਚ ਮਦਦ ਕੀਤੀ ਅਤੇ 2022 ਦੇ ਵਿੱਚ ਵੀ ਮਦਦ ਲਈ ਚਿੱਠੀ ਲਿਖਦਿਆਂ ਵੋਟਾਂ ਪਾਉਣ ਦੀ ਅਪੀਲ ਤਾਂ ਕੀਤੀ ਹੀ ਸੀ ਤੇ ਅੱਗੇ ਕਿਹਾ ਕਿ “ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਸਾਡੇ ਟੀਚੇ ਨੂੰ ਸਰ ਕਰਨ ਦੀ ਉਮੀਦ ਫਿਰ ਤੋਂ ਜਾਗੇਗੀ” ਅਤੇ ਉਹਨਾ ਅੱਗੇ ਇਹ ਵੀ ਦੱਸਿਆ ਸੀ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਅਸੀ ਮੇਰੀ ਸੰਸਥਾ ਵੱਲੋਂ 16.70 ਮਿਲੀਅਨ ਡਾਲਰ (100 ਕਰੋੜ ਤੋਂ ਵੱਧ) ਦੀ ਫੰਡਿਗ ਦਿੱਤੀ ਸੀ | ਨਿੱਤ ਦਿਨ ਵਾਪਰਦੀਆਂ ਘਟਨਾਵਾਂ ਗੁਰਪਤਵੰਤ ਪੰਨੂ ਦੇ ਦੇਸ਼ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਦੀਆਂ ਪ੍ਰਤੀਤ ਹੁੰਦੀਆਂ ਹਨ |

ਸ਼੍ਰੀ ਸ਼ਰਮਾ ਵੱਲੋਂ ਆਪ ਸਰਕਾਰ ਬਣਨ ਤੋਂ ਬਾਅਦ ਵੱਡੇ ਹਮਲਿਆਂ ਦਾ ਜਿਕਰ ਕਰਦਿਆਂ ਦੱਸਿਆ ਸਾਲ 2022 ਵਿੱਚ 10 ਮਈ ਮੋਹਾਲੀ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ RPG ਹਮਲਾ, 10 ਦਸੰਬਰ ਸਰਹਾਲੀ ਤਰਨਤਾਰਨ ਪੁਲਿਸ ਸਟੇਸ਼ਨ ‘ਤੇ RPG ਅਟੈਕ, ਸਾਲ 2023 ਵਿੱਚ 9 ਜਨਵਰੀ ਗੁਮਟਾਲਾ ਅੰਮ੍ਰਿਤਸਰ ਪੁਲਿਸ ਪੋਸਟ ਦੇ ਬਾਹਰ ਧਮਾਕਾ, 15 ਜਨਵਰੀ ਜੈਤੀਪੁਰ ਅੰਮ੍ਰਿਤਸਰ ਹੈਂਡ ਗ੍ਰੇਨੇਡ ਹਮਲਾ, ਨਵੰਬਰ ਦੇ ਅਖੀਰ ਵਿੱਚ ਅੰਮ੍ਰਿਤਸਰ / ਗੁਰਦਾਸਪੁਰ ਕਈ ਪੁਲਿਸ ਪੋਸਟਾਂ ‘ਤੇ ਗ੍ਰੇਨੇਡ ਹਮਲੇ,  ਸਾਲ 2024 ਵਿੱਚ 23 ਨਵੰਬਰ ਅਜਨਾਲਾ ਅੰਮ੍ਰਿਤਸਰ ਪੁਲਿਸ ਸਟੇਸ਼ਨ ਦੇ ਬਾਹਰ IED ਲਗਾਇਆ ਗਿਆ, 29 ਨਵੰਬਰ ਗੁਰਬਖਸ਼ ਨਗਰ ਅੰਮ੍ਰਿਤਸਰ ਬੰਦ ਪੁਲਿਸ ਪੋਸਟ ਕੋਲ ਧਮਾਕਾ,  2 ਦਸੰਬਰ ਕਾਠਗੜ੍ਹ ਨਵਾਂਸ਼ਹਿਰ ਨਾਕਾਮ ਗ੍ਰੇਨੇਡ ਹਮਲਾ, 4 ਦਸੰਬਰ ਮਜੀਠਾ ਅੰਮ੍ਰਿਤਸਰ ਪੁਲਿਸ ਸਟੇਸ਼ਨ ਵਰਾਂਡੇ ਚ ਧਮਾਕਾ, 13 ਦਸੰਬਰ ਘਨੀਏ ਕੇ ਬੰਗਰ ਬਟਾਲਾ ਗ੍ਰੇਨੇਡ ਸੁੱਟਿਆ ਗਿਆ ਫਟਿਆ ਨਹੀਂ, 17 ਦਸੰਬਰ ਇਸਲਾਮਾਬਾਦ ਅੰਮ੍ਰਿਤਸਰ ਪੁਲਿਸ ਸਟੇਸ਼ਨ ਕੋਲ ਧਮਾਕਾ, 18–20 ਦਸੰਬਰ ਕਲਾਨੌਰ ਗੁਰਦਾਸਪੁਰ ਲਗਾਤਾਰ ਕਈ ਗ੍ਰੇਨੇਡ ਹਮਲੇ ਹੋਏ, ਸਾਲ 2025 ਵਿੱਚ 9 ਜਨਵਰੀ ਗੁਮਟਾਲਾ ਅੰਮ੍ਰਿਤਸਰ ਪੁਲਿਸ ਚੌਕੀ ਦੇ ਬਾਹਰ ਧਮਾਕਾ,  ਜਨਵਰੀ–ਮਾਰਚ 2025  ਬਾਰਡਰ ਇਲਾਕੇ ਵਿੱਚ ਲਗਾਤਾਰ ਗ੍ਰੇਨੇਡ / IED ਹਮਲਿਆਂ ਦੀਆਂ ਕੋਸ਼ਿਸ਼ਾਂ, 6–7 ਅਪ੍ਰੈਲ ਕਿਲਾ ਲਾਲ ਸਿੰਘ ਬਟਾਲਾ ਪੁਲਿਸ ਸਟੇਸ਼ਨ ਤੇ RPG / ਗ੍ਰੇਨੇਡ ਹਮਲਾ,  7 ਅਪ੍ਰੈਲ ਜਲੰਧਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਬਾਹਰ ਗ੍ਰੇਨੇਡ ਹਮਲਾ, 16–17 ਜੂਨ ਗੁਰਦਾਸਪੁਰ / ਅੰਮ੍ਰਿਤਸਰ / ਮਜੀਠਾ ਕਈ ਪੁਲਿਸ ਪੋਸਟਾਂ ‘ਤੇ ਗ੍ਰੇਨੇਡ ਹਮਲੇ, 25 ਨਵੰਬਰ ਗੁਰਦਾਸਪੁਰ ਸਿਟੀ ਪੁਲਿਸ ਸਟੇਸ਼ਨ ਹੈਂਡ ਗ੍ਰੇਨੇਡ ਹਮਲਾ,  1–4 ਦਸੰਬਰ ਗੁਰਦਾਸਪੁਰ P-86 ਗ੍ਰੇਨੇਡ ਬਰਾਮਦ, ਸਾਲ 2026 ਵਿੱਚ ਮਾਰਚ 2026 – ਭਿੰਡੀ ਸੈਦਾਂ ਪੁਲਿਸ ਸਟੇਸ਼ਨ ਅੰਮ੍ਰਿਤਸਰ ਦੇ ਬਾਹਰ ਧਮਾਕਾ (ਗ੍ਰੇਨੇਡ / IED ਸੰਦੇਹ) ਘਟਨਾ ਰਾਤ ਕਰੀਬ 1:30 ਵਜੇ ਹੋਈ |

ਇਹਨਾ ਸਾਰੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜਿਸ ਦਾ ਸੇਕ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ ਵੀ ਪੁੱਜਣ ਲੱਗਾ ਹੈ | ਪਰ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵੱਡੇ ਵਾਕਿਆਤਾਂ ਦੀ ਜੁੰਮੇਵਾਰੀ ਲੈਂਣ ਤੋਂ ਭੱਜ ਤਾਂ ਰਿਹਾ ਹੀ ਹੈ ਨਿੰਦਣ ਯੋਗ ਮਸਖਰਾਂ ਰੂਪੀ ਕੀਤੀਆਂ ਟਿੱਪਣੀਆਂ ਹੋਰ ਵੀ ਦੁੱਖ ਪੰਹੁਚਾਉਦੀਆਂ ਹਨ | ਭਾਜਪਾ ਦਫਤਰ ਤੇ ਹਮਲਾ ਪੰਜਾਬ ਭਾਜਪਾ ਦੀ ਹੁੰਦੀ ਚੜਤ ਤੋਂ ਘਬਰਾਹਟ ਵਿੱਚ ਆਈਆਂ ਦੇਸ਼ ਵਿਰੋਧੀ ਤਾਕਤਾਂ ਦਾ ਨਤੀਜਾ ਹੈ | ਪਰ ਭਾਜਪਾ ਦਾ ਕੋਈ ਵੀ ਵਰਕਰ ਜਾਂ ਲੀਡਰ ਅਜਿਹੇ ਹਲਾਤਾਂ ਤੋ ਡਰਣ ਜਾਂ ਘਬਰਾਉਣ ਵਾਲਾ ਨਹੀ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਹਰ ਭਾਜਪਾ ਵਰਕਰ ਤੇ ਲੀਡਰ ਹਰ ਕੁਰਬਾਨੀ ਕਰਨ ਲਈ ਤਿਆਰ ਹੈ | ਦੇਸ ਨੂੰ ਤੋੜਨ ਵਾਲਿਆਂ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.