IMG-LOGO
ਹੋਮ ਪੰਜਾਬ: ਤਲਵਾੜਾ 'ਚ ਦਰਦਨਾਕ ਹਾਦਸਾ: ਬਿਜਲੀ ਦੀ ਸਪਲਾਈ ਬਹਾਲ ਕਰਦੇ ਸਮੇਂ...

ਤਲਵਾੜਾ 'ਚ ਦਰਦਨਾਕ ਹਾਦਸਾ: ਬਿਜਲੀ ਦੀ ਸਪਲਾਈ ਬਹਾਲ ਕਰਦੇ ਸਮੇਂ ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ

Admin User - Apr 05, 2026 11:03 AM
IMG

ਹੁਸ਼ਿਆਰਪੁਰ ਦੇ ਪਿੰਡ ਧਾਰ ਵਿੱਚ ਬੀਤੀ ਦੇਰ ਸ਼ਾਮ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਪਾਵਰਕਾਮ (PSPCL) ਦੇ ਇੱਕ ਨੌਜਵਾਨ ਸਹਾਇਕ ਲਾਈਨਮੈਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸਰਵਜੀਤ ਸਿੰਘ ਵਜੋਂ ਹੋਈ ਹੈ, ਜੋ ਮੀਂਹ ਕਾਰਨ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਮੌਕੇ 'ਤੇ ਪਹੁੰਚਿਆ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਮੌਕੇ 'ਤੇ ਮੌਜੂਦ ਲਾਈਨਮੈਨ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।


ਮ੍ਰਿਤਕ ਸਰਵਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਵਜੀਤ ਨੂੰ ਵਿਭਾਗ ਵਿੱਚ ਭਰਤੀ ਹੋਏ ਅਜੇ ਮਹਿਜ਼ ਚਾਰ ਮਹੀਨੇ ਹੀ ਹੋਏ ਸਨ ਅਤੇ ਉਹ ਅਜੇ ਕੰਮ ਸਿੱਖ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਿਯਮਾਂ ਅਨੁਸਾਰ ਇੱਕ ਸਹਾਇਕ ਲਾਈਨਮੈਨ (ALM) ਦਾ ਕੰਮ ਸਿਰਫ਼ ਮੁੱਖ ਲਾਈਨਮੈਨ ਦੀ ਮਦਦ ਕਰਨਾ ਹੁੰਦਾ ਹੈ, ਨਾ ਕਿ ਖ਼ੁਦ ਟ੍ਰਾਂਸਫਾਰਮਰ ਜਾਂ ਖੰਭੇ 'ਤੇ ਚੜ੍ਹਨਾ।


ਪਰਿਵਾਰ ਅਨੁਸਾਰ, ਉਸ ਰਾਤ ਮੀਂਹ ਦੇ ਦੌਰਾਨ ਲਾਈਨਮੈਨ ਨੇ ਜ਼ਬਰਦਸਤੀ ਸਰਵਜੀਤ ਨੂੰ ਟ੍ਰਾਂਸਫਾਰਮਰ 'ਤੇ ਚੜ੍ਹਨ ਲਈ ਕਿਹਾ। ਉਨ੍ਹਾਂ ਸਵਾਲ ਉਠਾਇਆ ਕਿ ਇੱਕ ਘੱਟ ਤਜ਼ਰਬੇਕਾਰ ਮੁਲਾਜ਼ਮ ਨੂੰ ਅਜਿਹੇ ਖ਼ਤਰਨਾਕ ਹਾਲਾਤ ਵਿੱਚ ਟ੍ਰਾਂਸਫਾਰਮਰ 'ਤੇ ਕਿਉਂ ਭੇਜਿਆ ਗਿਆ?


ਪੀੜਤ ਪਰਿਵਾਰ ਨੇ ਲਾਈਨਮੈਨ ਅਸ਼ੋਕ ਕੁਮਾਰ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਚੁੱਪ ਨਹੀਂ ਬੈਠਣਗੇ। ਉਨ੍ਹਾਂ ਮੁਤਾਬਕ ਇਹ ਸਿਰਫ਼ ਇੱਕ ਹਾਦਸਾ ਨਹੀਂ ਬਲਕਿ ਲਾਪਰਵਾਹੀ ਦਾ ਨਤੀਜਾ ਹੈ।


ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.