ਤਾਜਾ ਖਬਰਾਂ
ਨਵਾਂਸ਼ਹਿਰ ਦੇ ਰਹਿਣ ਵਾਲੇ ਗੁਰਚਰਨ ਸਿੰਘ ਲਈ ਜ਼ਿੰਦਗੀ ਨੇ ਅਚਾਨਕ ਖੁਸ਼ੀਆਂ ਨਾਲ ਭਰਿਆ ਮੋੜ ਲਿਆ, ਜਦੋਂ ਉਹ 1.5 ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਕਰੋੜਪਤੀ ਬਣ ਗਏ। ਪੇਂਟਿੰਗ ਦਾ ਕੰਮ ਕਰਕੇ ਅਤੇ ਜਾਗਰਣਾਂ ਵਿੱਚ ਤਬਲਾ ਵਜਾ ਕੇ ਘਰ ਚਲਾਉਣ ਵਾਲੇ ਗੁਰਚਰਨ ਸਿੰਘ ਨੇ ਇਹ ਟਿਕਟ ਲੁਧਿਆਣਾ ਤੋਂ ਆਪਣੇ ਪੁੱਤਰ ਦੇ ਨਾਮ ‘ਤੇ ਖਰੀਦੀ ਸੀ। 4 ਅਪ੍ਰੈਲ ਨੂੰ ਨਿਕਲੇ ਡਰਾਅ ਵਿੱਚ ਜਿਵੇਂ ਹੀ ਉਨ੍ਹਾਂ ਦੀ ਲਾਟਰੀ ਨਿਕਲੀ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਾਲਾਂ ਦੀ ਮਿਹਨਤ ਦਾ ਫਲ ਮਿਲ ਗਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲਗਭਗ 40 ਸਾਲਾਂ ਤੋਂ ਲਾਟਰੀ ਖਰੀਦਦੇ ਆ ਰਹੇ ਸਨ ਅਤੇ ਅੱਜ ਜਾ ਕੇ ਉਨ੍ਹਾਂ ਦੀ ਕਿਸਮਤ ਨੇ ਸਾਥ ਦਿੱਤਾ ਹੈ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਘਰ ਦੀ ਮੁਰੰਮਤ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਰਹਿੰਦੇ ਸਨ, ਪਰ ਹੁਣ ਉਹ ਇਸ ਰਕਮ ਨਾਲ ਆਪਣਾ ਘਰ ਸੁਧਾਰਨ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਦੀ ਯੋਜਨਾ ਬਣਾ ਰਹੇ ਹਨ। ਲੁਧਿਆਣਾ ਪਹੁੰਚਣ ‘ਤੇ ਉਨ੍ਹਾਂ ਦਾ ਢੋਲ-ਨਗਾੜਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਭੰਗੜਾ ਪਾ ਕੇ ਆਪਣੀ ਖੁਸ਼ੀ ਜਾਹਿਰ ਕੀਤੀ। ਇਹ ਘਟਨਾ ਸਾਬਤ ਕਰਦੀ ਹੈ ਕਿ ਸਬਰ ਅਤੇ ਉਮੀਦ ਨਾਲ ਕੀਤੀ ਗਈ ਉਡੀਕ ਕਦੇ ਨਾ ਕਦੇ ਜ਼ਰੂਰ ਰੰਗ ਲਿਆਉਂਦੀ ਹੈ।
Get all latest content delivered to your email a few times a month.