ਤਾਜਾ ਖਬਰਾਂ
ਇਰਾਨ ਤੋਂ ਆਏ ਉੱਚ ਪੱਧਰੀ ਵਫ਼ਦ ਦੇ ਮੈਂਬਰ ਡਾ. ਮੁਹੰਮਦ ਹੁਸੈਨ ਜ਼ਿਵਾਂਦ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਸਥਿਤ SGPC ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦਿੱਲੀ ਵਿੱਚ ਹੋਣ ਵਾਲੇ ਵਿਸ਼ੇਸ਼ ਧਾਰਮਿਕ ਸਮਾਗਮ ਲਈ ਸਰਕਾਰੀ ਨਿਯੋਤਾ ਦਿੱਤਾ। ਗੱਲਬਾਤ ਦੌਰਾਨ ਦੋਵਾਂ ਧਿਰਾਂ ਵਿਚਕਾਰ ਧਾਰਮਿਕ ਅਤੇ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਨ ‘ਤੇ ਵੀ ਵਿਚਾਰ ਵਟਾਂਦਰਾ ਹੋਇਆ। ਦੂਜੇ ਪਾਸੇ, ਅੰਤਰਰਾਸ਼ਟਰੀ ਪੱਧਰ ‘ਤੇ ਇਰਾਨ ਨੇ ਅਮਰੀਕਾ ਖ਼ਿਲਾਫ਼ ਆਪਣਾ ਸਖ਼ਤ ਰੁਖ ਜਾਰੀ ਰੱਖਦਿਆਂ ਸੰਭਾਵਿਤ ਸੀਜ਼ਫਾਇਰ ‘ਤੇ ਵੀ ਗੰਭੀਰ ਸਵਾਲ ਖੜੇ ਕੀਤੇ ਹਨ, ਜਿਸ ਨਾਲ ਮਿਡਲ ਈਸਟ ਦੀ ਸਥਿਤੀ ਹੋਰ ਤਣਾਅਪੂਰਨ ਬਣਦੀ ਦਿਖ ਰਹੀ ਹੈ।
Get all latest content delivered to your email a few times a month.