IMG-LOGO
ਹੋਮ ਪੰਜਾਬ: ਕਣਕ ਖਰੀਦ ਨਿਯਮਾਂ ‘ਚ ਕੇਂਦਰ ਵੱਲੋਂ ਵੱਡੀ ਰਾਹਤ, ਪੰਜਾਬ-ਚੰਡੀਗੜ੍ਹ ਦੇ...

ਕਣਕ ਖਰੀਦ ਨਿਯਮਾਂ ‘ਚ ਕੇਂਦਰ ਵੱਲੋਂ ਵੱਡੀ ਰਾਹਤ, ਪੰਜਾਬ-ਚੰਡੀਗੜ੍ਹ ਦੇ ਕਿਸਾਨਾਂ ਨੂੰ ਮਿਲੇਗੀ ਸਹੂਲਤ

Admin User - Apr 17, 2026 03:57 PM
IMG

ਪੰਜਾਬ ਅਤੇ ਚੰਡੀਗੜ੍ਹ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਨਿਯਮਾਂ ਵਿੱਚ ਵੱਡੀ ਢਿੱਲ ਦਿੱਤੀ ਗਈ ਹੈ, ਜਿਸ ਨਾਲ ਮੰਡੀਆਂ ਵਿੱਚ ਪਈ ਫਸਲ ਦੀ ਖਰੀਦ ਨੂੰ ਤੇਜ਼ੀ ਮਿਲਣ ਦੀ ਸੰਭਾਵਨਾ ਬਣ ਗਈ ਹੈ। ਨਵੇਂ ਹੁਕਮਾਂ ਮੁਤਾਬਕ, ਲਸਟਰ ਲਾਸ ਵਾਲੀ ਕਣਕ ਲਈ 70 ਫੀਸਦੀ ਤੱਕ ਛੂਟ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਟੁੱਟੇ ਅਤੇ ਸਿਕੁੜੇ ਦਾਣਿਆਂ ਦੀ ਸੀਮਾ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਇਹ ਫੈਸਲਾ ਮੌਸਮੀ ਪ੍ਰਭਾਵਾਂ ਕਾਰਨ ਗੁਣਵੱਤਾ ਘਟਣ ਵਾਲੀ ਫਸਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

ਹਾਲਾਂਕਿ, ਡੈਮੇਜ ਅਤੇ ਹਲਕੇ ਡੈਮੇਜ ਦਾਣਿਆਂ ਦੀ ਕੁੱਲ ਸੀਮਾ 6 ਫੀਸਦੀ ਹੀ ਰੱਖੀ ਗਈ ਹੈ ਅਤੇ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਛੂਟ ਹੇਠ ਖਰੀਦੀ ਗਈ ਕਣਕ ਨੂੰ ਵੱਖਰਾ ਸਟੋਰ ਕਰਕੇ ਇਸਦਾ ਵਿਸਥਾਰਪੂਰਵਕ ਰਿਕਾਰਡ ਸੰਭਾਲਿਆ ਜਾਵੇ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਸਟੋਰੇਜ ਦੌਰਾਨ ਕਣਕ ਦੀ ਗੁਣਵੱਤਾ ਹੋਰ ਘਟਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੋਵੇਗੀ। ਇਸ ਤੋਂ ਇਲਾਵਾ, ਇਸ ਸਟਾਕ ਨੂੰ ਤਰਜੀਹ ਦੇ ਆਧਾਰ ‘ਤੇ ਜਲਦੀ ਨਿਕਾਸ ਕਰਨ ਅਤੇ ਇਸ ਨਾਲ ਜੁੜੇ ਵਿੱਤੀ ਤੇ ਪ੍ਰਬੰਧਕੀ ਪ੍ਰਭਾਵਾਂ ਦੀ ਜ਼ਿੰਮੇਵਾਰੀ ਵੀ ਸੂਬਿਆਂ ‘ਤੇ ਹੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.