ਤਾਜਾ ਖਬਰਾਂ
ਰੋਪੜ ਜ਼ਿਲ੍ਹੇ ਦੀ ਮੋਰਿੰਡਾ ਤਹਿਸੀਲ ਦੇ ਪਿੰਡ ਓਇੰਦ ਵਿੱਚ ਪੰਚਾਇਤ ਵੱਲੋਂ ਲਏ ਗਏ ਦੋ ਮਹੱਤਵਪੂਰਨ ਫ਼ੈਸਲੇ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣ ਗਏ ਹਨ। ਲਗਭਗ 2 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਸਰਬਸੰਮਤੀ ਨਾਲ ਇਹ ਮਤੇ ਪਾਸ ਕੀਤੇ ਗਏ।
ਪਹਿਲੇ ਮਤੇ ਤਹਿਤ ਫ਼ੈਸਲਾ ਕੀਤਾ ਗਿਆ ਕਿ ਪਿੰਡ ਦੇ ਮੁੰਡੇ ਅਤੇ ਕੁੜੀਆਂ ਆਪਸ ਵਿੱਚ ਵਿਆਹ ਨਹੀਂ ਕਰ ਸਕਣਗੇ। ਜੇਕਰ ਕੋਈ ਜੋੜਾ ਇਸ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਸਮਾਜਕ ਬਾਈਕਾਟ ਕੀਤਾ ਜਾਵੇਗਾ। ਇਸਦੇ ਨਾਲ ਹੀ, ਜੇਕਰ ਦੋਵੇਂ ਪੱਖਾਂ ਦੇ ਪਰਿਵਾਰ ਇਸ ਵਿਆਹ ਦਾ ਸਾਥ ਦੇਣਗੇ, ਤਾਂ ਉਨ੍ਹਾਂ ਨੂੰ ਵੀ ਇਸ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ।
ਦੂਜੇ ਮਤੇ ਵਿੱਚ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਕੜੀ ਪੋਜ਼ੀਸ਼ਨ ਲੈਂਦੇ ਹੋਏ ਐਲਾਨ ਕੀਤਾ ਕਿ ਨਸ਼ਿਆਂ ਦੇ ਕੇਸਾਂ ਵਿੱਚ ਫੜੇ ਗਏ ਕਿਸੇ ਵੀ ਵਿਅਕਤੀ ਦੀ ਪਿੰਡ ਦਾ ਕੋਈ ਵੀ ਵਸਨੀਕ ਜ਼ਮਾਨਤ ਨਹੀਂ ਕਰਵਾਏਗਾ।
ਪਿੰਡ ਦੇ ਲੋਕਾਂ ਨੇ ਇਹ ਫ਼ੈਸਲੇ ਸਮਾਜਕ ਸਾਂਝ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਨੂੰ ਰੋਕਣ ਲਈ ਜ਼ਰੂਰੀ ਕਰਾਰ ਦਿੱਤਾ। ਕੁਝ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਨਸ਼ਿਆਂ ਦੇ ਮਾਮਲਿਆਂ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਹੀ ਪਿੰਡ ਨੂੰ ਇਸ ਤਰ੍ਹਾਂ ਦੇ ਸਖ਼ਤ ਕਦਮ ਚੁੱਕਣੇ ਪਏ ਹਨ।
Get all latest content delivered to your email a few times a month.