IMG-LOGO
ਹੋਮ ਪੰਜਾਬ: Mankirt Aulakh ਦੇ ਨਾਂ ‘ਤੇ ਠੱਗੀ: 5 ਲੱਖ ਦੀ ਮਦਦ...

Mankirt Aulakh ਦੇ ਨਾਂ ‘ਤੇ ਠੱਗੀ: 5 ਲੱਖ ਦੀ ਮਦਦ ਦਾ ਝਾਂਸਾ ਦੇ ਕੇ ਗਰੀਬ ਪਰਿਵਾਰ ਤੋਂ 8100 ਰੁਪਏ ਹੜਪੇ

Admin User - Apr 21, 2026 08:36 PM
IMG

ਫ਼ਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਾਈਬਰ ਠੱਗੀ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗਰੀਬ ਕਿਸਾਨ ਪਰਿਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਓਲਖ ਦੇ ਨਾਮ 'ਤੇ ਠੱਗ ਲਿਆ ਗਿਆ।

ਪੀੜਤ ਰੇਸ਼ਮ ਸਿੰਘ ਦੇ ਪਰਿਵਾਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਲਗਾਤਾਰ ਫੋਨ ਆ ਰਹੇ ਸਨ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਮਨਕੀਰਤ ਔਲਖ ਦੱਸਦਿਆਂ ਕਿਹਾ ਕਿ ਉਹ ਪਰਿਵਾਰ ਦੀ ਮਾਲੀ ਹਾਲਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਿਦੇਸ਼ ਤੋਂ 5 ਲੱਖ ਰੁਪਏ ਦੀ ਮਦਦ ਭੇਜਣਾ ਚਾਹੁੰਦਾ ਹੈ।

ਠੱਗ ਨੇ ਭਰੋਸਾ ਜਮਾਉਣ ਲਈ ਵਟਸਐਪ ਵੀਡੀਓ ਕਾਲ ਵੀ ਕੀਤੀ, ਜਿਸ ਦੌਰਾਨ ਉਸਨੇ ਆਪਣੇ ਚਿਹਰੇ ਨੂੰ ਅੱਧਾ ਢੱਕਿਆ ਹੋਇਆ ਸੀ। ਬਾਅਦ ਵਿੱਚ ਉਸਨੇ ਕਿਹਾ ਕਿ ਰਕਮ ਟਰਾਂਸਫਰ ਕਰਨ ਲਈ ਕੁਝ "ਟੈਕਸ" ਜਾਂ "ਫੀਸ" ਦੇਣੀ ਪਵੇਗੀ ਅਤੇ ਇਸ ਲਈ 8100 ਰੁਪਏ ਪਹਿਲਾਂ ਭੇਜਣੇ ਲਾਜ਼ਮੀ ਹਨ।

ਗਰੀਬੀ ਅਤੇ ਉਮੀਦ ਦੇ ਵਿਚਕਾਰ ਫਸੇ ਇਸ ਪਰਿਵਾਰ ਨੇ 5 ਲੱਖ ਦੀ ਆਸ ਵਿੱਚ ਆਪਣੀ ਛੋਟੀ ਧੀ ਦੀ ਗੋਲਕ ਤੱਕ ਤੋੜ ਦਿੱਤੀ ਅਤੇ ਪੈਸੇ ਇਕੱਠੇ ਕਰਕੇ ਠੱਗ ਵੱਲੋਂ ਦਿੱਤੇ ਖਾਤੇ ਵਿੱਚ ਭੇਜ ਦਿੱਤੇ। ਪਰ ਪੈਸੇ ਭੇਜਣ ਤੋਂ ਬਾਅਦ ਨਾ ਕੋਈ ਮਦਦ ਮਿਲੀ ਅਤੇ ਨਾ ਹੀ ਠੱਗ ਨਾਲ ਕੋਈ ਸੰਪਰਕ ਹੋ ਸਕਿਆ।

ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਝਟਕਾ ਲੱਗਿਆ ਹੈ। ਪੀੜਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਮਿੱਠੀਆਂ ਗੱਲਾਂ ਅਤੇ ਝੂਠੇ ਵਾਅਦਿਆਂ 'ਤੇ ਵਿਸ਼ਵਾਸ ਨਾ ਕਰਨ ਅਤੇ ਸਾਵਧਾਨ ਰਹਿਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.