IMG-LOGO
ਹੋਮ ਪੰਜਾਬ: ਵੜਿੰਗ ਨੇ ਰਾਜਪੁਰਾ ਨੇੜੇ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ...

ਵੜਿੰਗ ਨੇ ਰਾਜਪੁਰਾ ਨੇੜੇ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਦੀ ਕੀਤੀ ਨਿੰਦਾ

Admin User - Apr 28, 2026 05:57 PM
IMG

ਚੰਡੀਗੜ੍ਹ, 28 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜੇ ਬੀਤੀ ਰਾਤ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ, ਚੇਤਾਵਨੀ ਦਿੱਤੀ ਹੈ ਕਿ ਇਹ ਪੰਜਾਬ ਲਈ ਬਹੁਤ ਹੀ ਖਤਰਨਾਕ ਸੰਕੇਤ ਹਨ।

ਉਨ੍ਹਾਂ ਨੇ ਇਸ ਘਟਨਾ ਲਈ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਬਲੀਅਤ ਜ਼ਿੰਮੇਵਾਰ ਠਹਿਰਾਇਆ ਹੈ ਕਿ ਉਸਨੇ ਪੰਜਾਬ ਵਿੱਚ ਮੁਸ਼ਕਲ ਨਾਲ ਬਣੀ ਸ਼ਾਂਤੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਪ ਆਪਣੀ ਸਰਕਾਰ ਬਚਾਉਣ ਵਿੱਚ ਲੱਗੀ ਹੋਈ ਹੈ, ਉੱਥੇ ਹੀ ਪੰਜਾਬ ਨੂੰ ਆਪਣੇ ਹਾਲਾਤਾਂ ‘ਤੇ ਛੱਡ ਦਿੱਤਾ ਗਿਆ ਹੈ, ਜਿਸ ਬਾਰੇ ਉਨ੍ਹਾਂ ਨੇ ਬੀਤੀ ਰਾਤ ਪੰਜਾਬ ਭਰ ਵਿੱਚ ਵਾਪਰੀਆਂ ਕਈ ਘਟਨਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਹੋਰ ਇਕ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ।


ਉਨ੍ਹਾਂ ਕਿਹਾ ਕਿ ਜਿੱਥੇ ਰਾਜਪੁਰਾ ਨੇੜੇ ਰੇਲਵੇ ਟਰੈਕ ਨੂੰ ਉਡਾਉਣ ਦੀ ਨੀਅਤ ਨਾਲ ਬੰਬ ਧਮਾਕਾ ਕੀਤਾ ਗਿਆ, ਉੱਥੇ ਹੀ ਬਟਾਲਾ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਗੁਰਦਾਸਪੁਰ ਦੇ ਚਹਿਲ ਪਹਿਲ ਵਾਲੇ ਬਾਜ਼ਾਰ ਵਿੱਚ ਇਕ ਗ੍ਰੇਨੇਡ ਮਿਲਿਆ। ਇਹ ਸਾਰੀਆਂ ਘਟਨਾਵਾਂ ਕੁਝ ਘੰਟਿਆਂ ਦੇ ਅੰਦਰ ਹੀ ਵਾਪਰੀਆਂ ਹਨ।


ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨਾ ਸਿਰਫ ਨਾਕਾਬਿਲ ਹੈ, ਸਗੋਂ ਕਮਜ਼ੋਰ ਅਤੇ ਅਸੁਰੱਖਿਅਤ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਮਾਜ ਵਿਰੋਧੀ ਹੈ, ਜਿਹੜੀ ਦੇਸ਼ ਵਿਰੋਧੀ ਤੱਤਾਂ, ਅਪਰਾਧੀਆਂ ਅਤੇ ਤੋੜ ਭੰਨ ਕਰਨ ਵਾਲਿਆਂ ‘ਤੇ ਨਿਗਰਾਨੀ ਰੱਖਣ ਦੀ ਬਜਾਏ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਇਕੱਠਾ ਰੱਖਣ ਲਈ ਆਪਣੀ ਤਾਕਤ ਅਤੇ ਸਰੋਤ ਖਰਚ ਰਹੀ ਹੈ।


ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਗੈਂਗਸਟਰ ਕਲਚਰ ਫੈਲਿਆ ਹੋਇਆ ਹੈ ਅਤੇ ਹੁਣ ਕੱਟੜਪੰਥੀ ਬਣਾਏ ਗਏ ਨੌਜਵਾਨਾਂ ਨੂੰ ਰਾਜਪੁਰਾ ਧਮਾਕੇ ਵਰਗੀਆਂ ਘਟਨਾਵਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਇਹ ਪੰਜਾਬ ਲਈ ਚੰਗੇ ਸੰਕੇਤ ਨਹੀਂ ਹਨ।


ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇਹ ਪੰਜਾਬ ਲਈ ਖਤਰਨਾਕ ਅਤੇ ਮਾੜੇ ਸੰਕੇਤ ਹਨ, ਜਿਨ੍ਹਾਂ ਬਾਰੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਦਿਖਾਈ ਦਿੰਦੀ ਹੈ, ਕਿਉਂਕਿ ਉਹ ਆਪਣੇ ਬਚਾਅ ਵਿੱਚ ਹੀ ਰੁੱਝੀ ਹੋਈ ਹੈ। ਇਸ ਦੌਰਾਨ, ਉਨ੍ਹਾਂ ਨੇ ਸਰਕਾਰ ਨੂੰ ਆਪਣੀਆਂ ਤਰਜੀਹਾਂ ਠੀਕ ਕਰਨ ਦੀ ਸਲਾਹ ਦਿੱਤੀ ਹੈ।


ਸੂਬਾ ਕਾਂਗਰਸ ਪ੍ਰਧਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਸਨੂੰ ਆਪਣੀ ਤਾਕਤ ਅਤੇ ਸਰੋਤ ਵਿਰੋਧੀ ਪਾਰਟੀਆਂ ਨੂੰ ਤੋੜਨ ਦੀ ਬਜਾਏ, ਸੂਬੇ ਵਿੱਚ ਬਿਹਤਰ ਖੁਫੀਆ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਖਰਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਈ ਵਧੀਆ ਇਹ ਹੋਵੇਗਾ ਕਿ ਉਹ ਦੂਸਰੀ ਪਾਰਟੀਆਂ ਦੇ ਕਮਜ਼ੋਰ ਲੋਕ ਲੱਭਣ ਦੀ ਬਜਾਏ ਦੇਸ਼ ਦੇ ਦੁਸ਼ਮਨਾਂ ‘ਤੇ ਨਿਗਰਾਨੀ ਰੱਖੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਕੇਂਦਰ ਸਰਕਾਰ ਨੂੰ ਪੰਜਾਬ ਦੀ ਸ਼ਾਂਤੀ ਲਈ ਖਤਰੇ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.