IMG-LOGO
ਹੋਮ ਪੰਜਾਬ: ਬਟਾਲਾ-ਅੰਮ੍ਰਿਤਸਰ ਹਾਈਵੇਅ ‘ਤੇ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਡਰਾਈਵਰ...

ਬਟਾਲਾ-ਅੰਮ੍ਰਿਤਸਰ ਹਾਈਵੇਅ ‘ਤੇ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

Admin User - Apr 28, 2026 08:47 PM
IMG

ਬਟਾਲਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਚੱਲਦੀ MUV ਟ੍ਰੈਕਸ ਕਰੂਜ਼ੀਅਰ ਕਾਰ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਗੱਡੀ ਅੱਗ ਦਾ ਗੋਲਾ ਬਣ ਗਈ ਅਤੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।


ਗੱਡੀ ਦੇ ਚਾਲਕ ਵਿਕਰਮਜੀਤ ਸਿੰਘ, ਜੋ ਕਿ ਪਿੰਡ ਢਡਿਆਲਾ ਨੱਤ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਇਹ ਵਾਹਨ ਉਸ ਨੇ ਹਾਲ ਹੀ ਵਿੱਚ ਸੈਕਿੰਡ ਹੈਂਡ ਖਰੀਦਿਆ ਸੀ ਅਤੇ ਆਪਣੇ ਨਿੱਜੀ ਕੰਮ ਲਈ ਵਰਤ ਰਿਹਾ ਸੀ। ਉਸ ਮੁਤਾਬਕ, ਚੱਲਦੇ ਸਮੇਂ ਅਚਾਨਕ ਵਾਹਨ ਵਿੱਚ ਧਮਾਕੇ ਵਰਗੀ ਆਵਾਜ਼ ਆਈ, ਜਿਸ ਨਾਲ ਉਸ ਨੂੰ ਲੱਗਿਆ ਕਿ ਬੈਟਰੀ ਫਟ ਗਈ ਹੈ। ਉਸ ਨੇ ਤੁਰੰਤ ਸੂਝਬੂਝ ਦਿਖਾਉਂਦਿਆਂ ਗੱਡੀ ਰੋਕੀ ਅਤੇ ਬਾਹਰ ਕੂਦ ਕੇ ਆਪਣੀ ਜਾਨ ਬਚਾਈ।


ਹਾਲਾਂਕਿ ਪਹਿਲਾਂ ਕੁਝ ਲੋਕਾਂ ਵੱਲੋਂ ਇਹ ਅਫਵਾਹ ਵੀ ਫੈਲਾਈ ਗਈ ਕਿ ਗੱਡੀ ਸਕੂਲ ਦੇ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ, ਪਰ ਚਾਲਕ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।


ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਫਾਇਰ ਕਰਮਚਾਰੀਆਂ ਨੇ ਮਿਹਨਤ ਕਰਕੇ ਅੱਗ ‘ਤੇ ਕਾਬੂ ਪਾ ਲਿਆ, ਪਰ ਉਸ ਵੇਲੇ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਹਨ ਮਾਲਕ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.