IMG-LOGO
ਹੋਮ ਪੰਜਾਬ: ਦੀਨਾਨਗਰ ‘ਚ ਪਤੀ-ਪਤਨੀ ਨਸ਼ਾ ਤਸਕਰੀ ਕਰਦੇ ਕਾਬੂ, 253 ਗ੍ਰਾਮ ਹੈਰੋਇਨ...

ਦੀਨਾਨਗਰ ‘ਚ ਪਤੀ-ਪਤਨੀ ਨਸ਼ਾ ਤਸਕਰੀ ਕਰਦੇ ਕਾਬੂ, 253 ਗ੍ਰਾਮ ਹੈਰੋਇਨ ਬਰਾਮਦ

Admin User - Apr 29, 2026 06:58 PM
IMG

ਦੀਨਾਨਗਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਪਤੀ-ਪਤਨੀ ਦੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ ਸਕੂਟਰੀ ‘ਤੇ ਆ ਰਹੇ ਦੋਸ਼ੀਆਂ ਨੂੰ ਰੋਕਿਆ ਗਿਆ। ਜਾਂਚ ਦੌਰਾਨ ਉਨ੍ਹਾਂ ਕੋਲੋਂ 253 ਗ੍ਰਾਮ ਹੈਰੋਇਨ ਅਤੇ 3500 ਰੁਪਏ ਦੀ ਨਸ਼ਾ ਰਕਮ ਬਰਾਮਦ ਹੋਈ, ਜਿਸਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਦੋਸ਼ੀਆਂ ਦੀ ਪਛਾਣ ਯੋਧ ਰਾਜ ਅਤੇ ਉਸ ਦੀ ਪਤਨੀ ਵੰਦਨਾ ਵਜੋਂ ਹੋਈ ਹੈ, ਜੋ ਇੰਦਰਾ ਕਲੋਨੀ, ਦੀਨਾਨਗਰ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਇਹ ਦੋਵੇਂ ਨਾ ਸਿਰਫ਼ ਖੁਦ ਨਸ਼ੇ ਦੇ ਆਦੀ ਹਨ, ਸਗੋਂ ਇਸ ਦੀ ਤਸਕਰੀ ਵੀ ਕਰਦੇ ਸਨ।

ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਉਹ ਜ਼ਮਾਨਤ ‘ਤੇ ਸਨ। ਪੁਲਿਸ ਨੇ ਦੋਵੇਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.